ਨਿਊਜ਼ ਡੈਸਕ (ਰਿੰਪੀ ਸ਼ਰਮਾ) : ਛੱਤੀਸਗੜ੍ਹ ਤੋਂ ਦਿਲ -ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆ ਰਹੀ ਹੈ ,ਜਿੱਥੇ ਕਲਜੁਗੀ ਮਾਪਿਆਂ ਨੇ ਆਪਣੇ ਹੀ ਪੁੱਤ ਨੂੰ ਰੂਹ ਕੰਬਾਊ ਮੌਤ ਦਿੱਤੀ ਹੈ। ਪੁਲਿਸ ਨੇ ਮਾਪਿਆਂ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪਿੰਡ ਲੋਹਡਾਪਾਨੀ ਦੇ ਰਹਿਣ ਵਾਲੇ ਟੇਕਮਣੀ ਪੈਕਰਾ (18 ) ਦੇ ਕਤਲ ਦੋਸ਼ ਵਿੱਚ ਪੁਲਿਸ ਟੀਮ ਨੇ ਉਸ ਦੇ ਮਾਪਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ ।
ਉਨ੍ਹਾਂ ਨੇ ਦੱਸਿਆ ਕਿ ਪਿੰਡ ਤੋਂ ਕੁਝ ਦੂਰੀ 'ਤੇ ਨੌਜਵਾਨ ਦੀ ਲਾਸ਼ ਮਿਲੀ ਸੀ ।ਮ੍ਰਿਤਕ ਨੌਜਵਾਨ ਦੀ ਪਛਾਣ ਟੇਕਮਣੀ ਪੈਕਰਾ ਦੇ ਰੂਪ 'ਚ ਹੋਈ ਸੀ। ਅਧਿਕਾਰੀਆਂ ਨੇ ਕਿਹਾ ਜਦੋ ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਤਾਂ ਟੇਕਮਣੀ ਦੇ ਮਾਮੇ ਨੇ ਅਸ਼ੋਕ ਨੇ ਦੱਸਿਆ ਕਿ ਟੇਕਮਣੀ ਹੋਸਟਲ ਵਿੱਚ ਰਹਿ ਕੇ 11 ਵੀਂ ਜਮਾਤ ਦੀ ਪੜ੍ਹਾਈ ਕਰ ਰਿਹਾ ਸੀ ਤੇ ਕੁਝ ਦਿਨ ਪਹਿਲਾਂ ਹੀ ਉਹ ਘਰ ਆਇਆ ਸੀ।
ਬੀਤੀ ਸ਼ਾਮ ਉਹ ਘਰੋਂ ਮੋਟਰਸਾਈਕਲ ਲੈ ਕੇ ਘੁੰਮਣ ਲਈ ਚਲਾ ਗਿਆ ਪਰ ਘਰ ਵਾਪਸ ਨਹੀਂ ਆਇਆ ।ਅਗਲੇ ਦਿਨੀ ਜਦ ਟੇਕਮਣੀ ਦੀ ਮਾਂ ਉਸ ਨੂੰ ਲੱਭਣ ਲਈ ਗਈ ਤਾਂ ਉਸ ਦੀ ਲਾਸ਼ ਸੜਕ ਕਿਨਾਰੇ ਪਈ ਮਿਲੀ। ਮ੍ਰਿਤਕ ਨੌਜਵਾਨ ਦੇ ਰਿਸ਼ਤੇਦਾਰਾਂ ਨੇ ਕਿਹਾ ਕਿ ਉਸ ਦੀ ਮੌਤ ਮੋਟਰਸਾਈਕਲ ਤੋਂ ਡਿੱਗਣ ਕਾਰਨ ਹੋਈ ਹੈ। ਪੁਲਿਸ ਨੇ ਜਦੋ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਤਾਂ ਟੇਕਮਣੀ ਦੇ ਸਰੀਰ 'ਤੇ ਸੱਟਾਂ ਦੇ ਨਿਸ਼ਾਨ ਮਿਲੇ, ਜਿਸ ਤੋਂ ਕਤਲ ਦਾ ਸ਼ੱਕ ਹੋਇਆ ।
ਜਦੋ ਦੀ ਲਾਸ਼ ਨੂੰ ਹਸਪਤਾਲ ਪੋਸਟਮਾਰਟਮ ਲਈ ਭੇਜਿਆ ਗਿਆ ਤਾਂ ਸੂਚਨਾ ਮਿਲੀ ਟੇਕਮਣੀ ਦੀ ਮੌਤ ਗਲਾ ਘੋਟ ਕੇ ਦਮ ਘੁੱਟਣ ਕਾਰਨ ਹੋਈ ਹੈ । ਪੁਲਿਸ ਅਧਿਕਾਰੀਆਂ ਅਨੁਸਾਰ ਇਸ ਮਾਮਲੇ ਦੀ ਜਦੋ ਮ੍ਰਿਤਕ ਦੇ ਮਾਪਿਆਂ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਨੇ ਆਪਣਾ ਜੁਰਮ ਕਬੂਲ ਕਰ ਲਿਆ। ਦੋਸ਼ੀਆਂ ਦੀ ਪਛਾਣਪਿਤਾ ਕੁਹੁਰੂ ਸਿੰਗਾਰ , ਮਾਂ ਕਰਮਵਤੀ ਦੇ ਰੂਪ 'ਚ ਹੋਈ ਹੈ ।