by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਤਾਮਿਲਨਾਡੂ ਦੇ ਜ਼ਿਲ੍ਹਾ ਪਨਰੂਤੀ ਤੋਂ ਇਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਨਿੱਜੀ ਕਾਲਜ਼ ਦੇ 22 ਸਾਲਾ ਵਿਦਿਆਰਥੀ ਦੀ ਕਬੱਡੀ ਖੇਡਦੇ ਹੋਏ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਵਿਮਲਰਾਜ ਕਾਲਜ਼ 'ਚ ਪੜਾਈ ਕਰ ਰਿਹਾ ਸੀ 'ਤੇ ਵੀਕ਼ੈਡ ਤੇ ਆਪਣੇ ਜੱਦੀ ਪਿੰਡ ਮੰਨਾਦੀਕੁਪਸ ਆਇਆ ਸੀ। ਉਹ ਟੂਰਨਾਮੈਂਟ ਵਿੱਚ ਜ਼ਿਲ੍ਹਾ ਪੱਧਰੀ ਕਬੱਡੀ ਵਿੱਚ ਮੂਰਤੁ ਕਲਾਈ ਦੀ ਟੀਮ ਵਲੋਂ ਖੇਡ ਰਿਹਾ ਸੀ।
ਜਦੋ ਉਹ ਰੇਡ ਪਾਉਣ ਲਈ ਗਿਆ ਤਾਂ ਦੂਜੀ ਟੀਮ ਦੇ ਖਿਡਾਰੀਆਂ ਵਲੋਂ ਖਿੱਚੇ ਜਾਣ 'ਤੇ ਉਹ ਜ਼ਮੀਨ 'ਤੇ ਡਿੱਗ ਗਿਆ। ਵਿਮਲਰਾਜ ਨੂੰ ਜਲਦ ਹੀ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ। ਜਿੱਥੇ ਉਸ ਨੂੰ ਡਾ ਨੇ ਮ੍ਰਿਤਕ ਐਲਾਨ ਕਰ ਦਿੱਤਾ ਹੈ। ਪੁਲਿਸ ਨੇ ਖਦਸ਼ਾ ਪ੍ਰਗਾਇਆ ਹੈ ਕਿ ਉਸ ਦੀ ਮੌਤ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।