by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਗੁਰਦਾਸਪੁਰ ਵਿਖੇ ਪੁਰਾਣੀ ਰੰਜਿਸ਼ ਦੇ ਚੱਲਦੇ ਕਬੱਡੀ ਖਿਡਾਰੀ ’ਤੇ ਦਾਤਰਾਂ ਨਾਲ ਹਮਲਾ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਕਬੱਡੀ ਖਿਡਾਰੀ ਨੂੰ ਜ਼ਖ਼ਮੀ ਕਰਨ, ਉਸ ਦੀ ਜੇਬ ਤੋਂ ਕਬੱਡੀ ਟੂਰਨਾਂਮੈਂਟ ਦੌਰਾਨ ਮਿਲੇ 7 ਹਜ਼ਾਰ ਰੁਪਏ ਖੋਹਣ ਵਾਲੇ ਛੇ ਦੋਸ਼ੀਆਂ 'ਚੋ ਤਿੰਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ।
ਕਬੱਡੀ ਖਿਡਾਰੀ ਸੁਨੀਲ ਮਸੀਹ ਨੇ ਦੱਸਿਆ ਕਿ ਆਪਣੇ ਦੋਸਤ ਗੁਰਜੋਤ ਸਿੰਘ ਤੇ ਜਸਵਿੰਦਰ ਸਿੰਘ ਵਾਸੀ ਫੈਰੋਚੀਚੀ ਨਾਲ ਪਿੰਡ ਭੱਟੀਆਂ ਤੋਂ ਕਬੱਡੀ ਟੂਰਨਾਂਮੈਂਟ ਖੇਡਣ ਤੋਂ ਬਾਅਦ ਪਿੰਡ ਬਗੋਲ ਥਾਣਾ ਕਾਹਨੂੰਵਾਨ ਢਾਬੇ ’ਤੇ ਖਾਣਾ ਖਾਣ ਚਲੇ ਗਏ ਸੀ। 6 ਦੋਸ਼ੀ ਦਾਤਰਾਂ ਲੈ ਕੇ ਢਾਬੇ ’ਤੇ ਆਏ। ਦੋਸ਼ੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਗੰਭੀਰ ਸੱਟਾਂ ਲੱਗਣ ਕਾਰਨ ਉਹ ਜ਼ਖ਼ਮੀ ਹੋ ਗਿਆ।