by mediateam
ਓਂਟਾਰੀਓ ਡੈਸਕ (Vikram Sehajpal) : ਕੈਨੇਡਾ ਦੀਆਂ ਆਮ ਚੋਣਾਂ ਦਾ ਜੇ ਕੈਨੇਡਾ ਤੋਂ ਬਿਨਾਂ ਕਿਸੇ ਨੂੰ ਸਭ ਤੋਂ ਵੱਧ ਚਾਅ ਹੁੰਦਾ ਹੈ ਉਹ ਹੈ ਪੰਜਾਬ ਨੂੰ, ਕਿਉਂਕਿ ਹੁਣ ਤਾਂ ਇਹ ਕਹਾਵਤ ਜਿਹੀ ਹੀ ਬਣ ਗਈ ਹੈ ਕਿ ਚਾਹੇ ਜੰਮਦੇ ਪੰਜਾਬੀ ਨੂੰ ਪੁੱਛ ਲਉ ਕੀ ਕਰਨਾ ਹੈ ਤਾਂ ਉਸ ਦਾ ਜਵਾਬ ਹੁੰਦਾ ਕਿ ਮੈਂ ਤਾਂ ਕਨੇਡੇ ਜਾਣਾ। ਕੈਨੇਡਾ ਦੀਆਂ ਚੋਣਾਂ ਬਾਰੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਕੈਨੇਡਾ ਵਿੱਚ ਪ੍ਰਧਾਨ ਮੰਤਰੀ ਤਾਂ ਜਸਟਿਨ ਟਰੂਡੋ ਹੀ ਹੋਣਾ ਚਾਹੀਦਾ ਹੈ ਕਿਉਂਕਿ ਉਸ ਨੇ ਹੁਣ ਤੱਕ ਵਿਦਿਆਰਥੀਆਂ ਲਈ ਬਹੁਤ ਕੁੱਝ ਕੀਤਾ ਹੈ ਅਤੇ ਬਹੁਤ ਕੁੱਝ ਸੋਚਿਆ ਹੈ।
ਨੌਜਵਾਨਾਂ ਦਾ ਜ਼ਿਆਦਾ ਝੁਕਾਅ ਜਸਟਿਨ ਟਰੂਡੋ ਵੱਲ ਹੈ ਇਸ ਦਾ ਕਾਰਨ ਬੇਸ਼ੱਕ ਕੋਈ ਵੀ ਹੋਵੇ ਪਰ ਪੰਜਾਬੀਆਂ ਦਾ ਕਹਿਣਾ ਹੈ ਕਿ ਟਰੂਡੋ ਹੀ ਪ੍ਰਧਾਨ ਮੰਤਰੀ ਬਣਨਾ ਚਾਹੀਦਾ ਹੈ ਪਰ ਇਹ ਸਿਰਫ਼ ਨੌਜਵਾਨਾਂ ਦੀ ਦਿਲੀ ਇੱਛਾ ਹੈ ਉੱਥੇ ਦੇ ਸਿਆਸੀ ਹਾਲਾਤ ਕੀ ਹਨ ਇਹ ਤਾਂ 23 ਅਕਤੂਬਰ ਨੂੰ ਹੀ ਪਤਾ ਲੱਗੇਗਾ।