ਸਾਊਥ ਕੈਰੋਲਿਨਾ , 02 ਅਕਤੂਬਰ ( NRI MEDIA )
ਹਾਲੀਵੁੱਡ ਦੇ ਮਸ਼ਹੂਰ ਸਿੰਗਰ ਜਸਟਿਨ ਬੀਬਰ ਅਤੇ ਮਾਡਲ ਹੈਲੀ ਬਾਲਡਵਿਨ ਨੇ ਦੁਬਾਰਾ ਵਿਆਹ ਕਰਵਾ ਲਿਆ ਹੈ , ਦੋਵਾਂ ਨੇ ਆਪਣੇ ਵਿਆਹ ਦੀ ਪਹਿਲੀ ਸਾਲਗਿਰਾ ਦੇ ਮੌਕੇ ਦੁਬਾਰਾ ਕੋਰਟ ਮੈਰਿਜ ਕਰ ਕੇ ਫੈਂਸ ਨੂੰ ਇੱਕ ਵੱਡਾ ਸਰਪ੍ਰਾਈਜ਼ ਦਿੱਤਾ ਹੈ , 154 ਵੀਆਈਪੀ ਗੈਸਟ ਦੀ ਮੌਜੂਦਗੀ ਵਿੱਚ ਦੋਵਾਂ ਨੇ ਵਿਆਹ ਕਰਵਾਇਆ , ਇਸ ਮੌਕੇ ਤੇ ਦੋਵੇਂ ਬੇਹੱਦ ਖੂਬਸੂਰਤ ਲਗ ਗਏ ਸਨ ਹਾਲਾਂਕਿ ਮੀਡੀਆ ਨੂੰ ਇਸ ਪੂਰੇ ਵਿਆਹ ਈਵੈਂਟ ਤੋਂ ਦੂਰ ਰੱਖਿਆ ਗਿਆ |
ਪਿਛਲੇ ਇੱਕ ਸਾਲ ਤੋਂ ਦੋਵਾਂ ਦੇ ਵਿਆਹ ਤੇ ਕਈ ਤਰ੍ਹਾਂ ਦੇ ਸਵਾਲ ਚੁੱਕੇ ਜਾ ਰਹੇ ਸਨ ਅਤੇ ਕਿਹਾ ਜਾ ਰਿਹਾ ਸੀ ਕਿ ਦੋਵਾਂ ਵਿੱਚ ਸਭ ਕੁਝ ਠੀਕ ਨਹੀਂ ਚੱਲ ਰਿਹਾ ਪਰ ਦੁਬਾਰਾ ਵਿਆਹ ਕਰਵਾ ਕੇ ਦੋਵਾਂ ਨੇ ਇਨ੍ਹਾਂ ਅਫਵਾਹਾਂ ਨੂੰ ਬਿਲਕੁੱਲ ਸ਼ਾਂਤ ਕਰ ਦਿੱਤਾ ਹੈ , ਮਾਡਲ ਹੈਲੀ ਬਾਲਡਵਿਨ ਨੇ ਪਿਛਲੇ ਦਿਨੀ ਵੀ ਆਪਣੇ ਰਿਸ਼ਤੇ ਨੂੰ ਲੈ ਕੇ ਇਕ ਸਫਾਈ ਪੇਸ਼ ਕੀਤੀ ਸੀ |
ਮਾਡਲ ਹੈਲੀ ਬਾਲਡਵਿਨ ਚਿੱਟੇ ਵਿਆਹ ਦੇ ਗਾਉਨ ਵਿਚ ਨਜ਼ਰ ਆ ਰਹੇ ਸਨ , ਜਸਟਿਨ ਇਕ ਬਲੈਕ ਟਕਸਿਡੋ ਵਿਚ ਦਿਖਾਈ ਦਿੱਤੇ , ਦੋਵਾਂ ਨੇ ਇਸ ਤੋਂ ਪਹਿਲਾ ਕੋਰਟ ਮੈਰਿਜ ਕੀਤੀ ਸੀ ਹਾਲਾਂਕਿ, ਹੁਣ ਦੋਵੇਂ ਪੂਰੇ ਰਿਵਾਜ ਨਾਲ ਵਿਆਹ ਕਰਾ ਰਹੇ ਹਨ , ਦੋਵਾਂ ਦੇ ਇਸ ਨਿਜੀ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ ,ਦੋਵਾਂ ਨੇ ਆਪਣਾ ਨਿਜੀ ਵਿਆਹ ਸਾਊਥ ਕੈਰੋਲਿਨਾ ਵਿੱਚ ਕੀਤਾ ਹੈ |