ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਤੋਂ ਇਕ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ SHO ਸੁਖਦੇਵ ਸਿੰਘ ਤੇ ਉਨ੍ਹਾਂ ਨਾਲ ਜੋ ਪੁਲਿਸ ਅਧਿਕਾਰੀ ਸੀ। ਉਨ੍ਹਾਂ ਵਲੋਂ ਗੁੰਡਾਗਦੀ ਕੀਤੀ ਜਾ ਰਹੀ ਹੈ । ਦੱਸਿਆ ਜਾ ਰਿਹਾ ਹੈ ਕਿ ਥਾਣੇ ਦੇ ਬਾਹਰ ਧਰਨਾ ਦੇ ਰਹੇ ਲੋਕਾਂ ਨੂੰ SHO ਨੇ ਕੁੱਟਿਆਂ ਹੈ । ਇਸ ਦੌਰਾਨ ਹੀ ਧਰਨੇ ਦੀ ਕਵਰੇਜ ਕਰ ਰਹੇ ਪੱਤਰਕਾਰਾਂ ਨੂੰ ਪੁਲਿਸ ਵਲੋਂ ਧੱਕੇ ਮਾਰੇ ਗਏ ਤੇ ਗਾਲ੍ਹਾਂ ਕਢੀਆਂ ਗਿਆ ਹਨ। ਦੱਸ ਦਈਏ ਕਿ 7 ਦਿਨ ਪਹਿਲਾ ਜੇਲ੍ਹ ਤੋਂ ਜ਼ਮਾਨਤ ਤੇ ਬਾਹਰ ਆਏ ਰਾਜਾ ਬਜਾਜ ਦੀ ਵਿਸ਼ਾਲ ਗਿੱਲ ਨਾਲ ਬਹਿਸ ਹੋ ਗਈ। ਇਸ ਦੌਰਾਨ ਵਿਸ਼ਾਲ ਨੇ ਰਾਜਾ ਤੇ ਉਸ ਦੇ ਦੋਸਤਾਂ ਤੇ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਜਦੋ ਰਾਜਾ ਨੇ ਪੁਲਿਸ ਨੂੰ ਇਸ ਮਾਮਲੇ ਦੀ ਸ਼ਿਕਾਇਤ ਕੀਤੀ ਤਾਂ ਪੁਲਿਸ ਨੇ ਰਾਜਾ ਨੂੰ ਥਾਣੇ ਅੰਦਰ ਹੀ ਬਿਠਾਈ ਰੱਖਿਆ। ਇਸ ਕਾਰਨ ਹੀ ਰਾਜਾ ਦੇ ਪਰਿਵਾਰਿਕ ਮੈਬਰਾਂ ਵਲੋਂ ਥਾਣੇ ਦੇ ਬਾਹਰ ਧਰਨਾ ਦਿੱਤਾ ਜਾ ਰਿਹਾ ਸੀ । ਇਸ ਦੌਰਾਨ ਹੀ SHO ਤੇ ਪੁਲਿਸ ਵਲੋਂ ਉਨ੍ਹਾਂ ਨਾਲ ਕੁੱਟਮਾਰ ਕੀਤੀ ਗਈ । ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਹੈ ।
by jaskamal