by mediateam
ਵਾਸ਼ਿੰਗਟਨ,11 ਜੂਨ,ਰਣਜੀਤ ਕੌਰ (ਐੱਨ ਆਰ ਆਈ ਮੀਡੀਆ):
ਜੌਨ ਸੀਨਾ ਹਾਲੀਵੁੱਡ ਦੀ ਫਿਲਮ "ਫਾਸਟ ਐਂਡ ਫਿਊਰੀਅਸ" ਦੀ ਅਗਲੀ ਕਿਸ਼ਤ ਦਾ ਹਿੱਸਾ ਹੋਣਗੇ।ਫੋਕਸ ਨਿਊਜ਼ ਨੇ ਦਸਿਆ ਕਿ ਅਪ੍ਰੈਲ ਵਿਚ ਵਿੰਨ ਡੀਜ਼ਲ ਨੇ ਜੌਹਨ ਸੀਨਾ ਦੇ ਫਿਲਮ ਦੀ ਕਾਸਟ ਨਾਲ ਜੁੜਨ ਵੱਲ ਇਸ਼ਾਰਾ ਕੀਤਾ ਸੀ ਪਰ ਅੱਜ ਯੂਨੀਵਰਸਲ ਨੇ ਅਧਿਕਾਰਿਤ ਤੌਰ ਤੇ ਇਸਦੀ ਪੁਸ਼ਟੀ ਕਰ ਦਿੱਤੀ ਹੈ ਹਾਲੇ ਤਕ ਫਿਲਮ ਵਿਚ ਸੀਨਾ ਦੇ ਰੋਲ ਅਤੇ ਕਿਰਦਾਰ ਬਾਰੇ ਕੁਝ ਪਤਾ ਨਹੀਂ ਚੱਲਿਆ ਹੈ।
ਸੂਤਰਾਂ ਤੋਂ ਪਤਾ ਲੱਗਾ ਹੈ ਕਿ ਡਵੇਨ ਜੌਹਨਸਨ "ਫਾਸਟ ਐਂਡ ਫ਼ਿਊਰਿਅਸ 9" ਦਾ ਹਿੱਸਾ ਨਹੀਂ ਹੋਣਗੇ ,ਫਿਲਮ ਦਾ ਸਕ੍ਰੀਨਪਲੇ ਡੈਂਨ ਕੈਸੀ ਨੇ ਲਿਖਿਆ ਹੈ ਅਤੇ ਫਿਲਮ ਦੀ ਕਹਾਣੀ ਜਸਟਿਨ ਲਿੰਨ ਦੁਆਰਾ ਲਿਖੀ ਗਈ ਹੈ।ਇਸ ਫਿਲਮ ਦੀ ਪ੍ਰੋਡਕਸ਼ਨ ਅਗਲੇ ਮਹੀਨੇ ਸ਼ੁਰੂ ਹੋਵੇਗੀ।
ਫਿਲਮ ਵਿੰਨ ਡੀਜ਼ਲ ਦੀ ਵਨ ਰੇਸ ਫਿਲਮਜ਼ ਅਤੇ ਪ੍ਰਫੈਕਟ ਸਟਰੋਮ ਐਂਟਰਟੇਨਮੈਂਟ ਦੁਆਰਾ ਪ੍ਰੋਡਿਊਸ ਕੀਤੀ ਜਾਵੇਗੀ ,ਇਹ ਫਿਲਮ ਸਿਨੇਮਾ ਘਰਾ ਵਿੱਚ 20 ਮਈ 2020 ਨੂੰ ਆਵੇਗੀ।