ਨਵੀਂ ਦਿੱਲੀ (Vikram Sehajpal) : ਕਸ਼ਮੀਰ ਘਾਟੀ ਦੇ ਲੋਕਾਂ ਨੂੰ ਆਰਾਮ ਦਿੰਦਿਆਂ ਕੇਂਦਰੀ ਅਪ੍ਰਤੱਖ ਕਰ ਬੋਰਡ ਨੇ ਕੇਂਦਰ ਸ਼ਾਸ਼ਿਤ ਪ੍ਰਦੇਸ਼ਾਂ ਜੰਮੂ ਅਤੇ ਕਸ਼ਮੀਰ ਅਤੇ ਲੱਦਾਖਵਿੱਚ ਆਮਦਨ ਕਰ ਦੀਆਂ ਰਿਟਰਨਾਂ ਭਰਨ ਦੀ ਮਿਤੀਆਂ ਨੂੰ 31 ਜਨਵਰੀ 2020 ਤੱਕ ਵਧਾ ਦਿੱਤਾ ਹੈ।ਜਾਣਕਾਰੀ ਮੁਤਾਬਕ ਕੇਂਦਰੀ ਅਪ੍ਰਤੱਖ ਕਰ ਬੋਰਡ ਨੇ ਇਹ ਫ਼ੈਸਲਾ ਇਸ ਕਰ ਕੇ ਲਿਆ ਹੈ ਕਿ ਕਿਉਂਕਿ ਜੰਮੂ-ਕਸ਼ਮੀਰ ਅਤੇ ਲੱਦਾਖ ਵਿੱਚੋਂ ਅਕਸਰ ਇੰਟਰਨੈੱਟ ਮੁਸ਼ਕਿਲਾਂ ਸਬੰਧੀਆਂ ਆਉਂਦੀਆਂ ਰਹਿੰਦੀਆਂ ਹਨ।
ਜਿਸ ਕਰ ਕੇ ਬੋਰਡ ਨੇ ਐਕਟ ਦੀ ਧਾਰਾ 119 ਦੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਇਹ ਫ਼ੈਸਲਾ ਲੈਂਦਿਆਂ ਇਸ ਸਬੰਧੀ ਨੋਟੀਫ਼ਿਕੇਸ਼ਨ ਜਾਰੀ ਕੀਤਾ ਹੈ।ਇਸੇ ਸਾਲ ਅਗਸਤ ਵਿੱਚ ਜੰਮੂ ਅਤੇ ਕਸ਼ਮੀਰ ਤੋਂ ਧਾਰਾ 370 ਨੂੰ ਹਟਾਏ ਜਾਣ ਤੋਂ ਬਾਅਦ ਘਾਟੀ ਦੇ ਲੋਕਾਂ ਨੂੰ ਅਕਸਰ ਹੀ ਇੰਟਰਨੈੱਟ ਦੀ ਅਸੁਵਿਧਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਆਰਡਰ ਇਸ ਗੱਲ ਉੱਤੇ ਵੀ ਜ਼ੋਰ ਦਿੰਦਾ ਹੈ ਕਿ 31 ਨਵੰਬਰ, 2019 ਤੋਂ ਬਾਅਦ ਭਰੀਆਂ ਗਈਆਂ ਇਨਕਮ ਟੈਕਸ ਰਿਟਰਨਾਂ ਜਾਂ ਟੈਕਸ ਆਡਿਟ ਰਿਪੋਰਟਾਂ, ਇਸ ਆਰਡਰ ਦੇ ਜਾਰੀ ਹੋਣ ਤੱਕ ਦਿੱਤੀ ਮਿਤੀ ਦੇ ਅੰਦਰ ਭਰੀਆਂ ਗਈਆਂ ਹੀ ਮੰਨੀਆਂ ਜਾਣਗੀਆਂ, ਜੋ ਕਿ ਬੋਰਡ ਦੇ ਹੁਕਮਾਂ ਅਧੀਨ ਐਕਟ ਦੇ ਸੈਕਸ਼ਨ 119 ਦੀ ਧਾਰਾ ਜੁਲਾਈ 23, ਜੁਲਾਈ 27 ਅਤੇ ਅਕਤੂਬਰ 31 ਦੇ ਸੈਕਸ਼ਨ 139 (1) ਦੇ ਅਧੀਨ ਦਰਸਾਇਆ ਗਿਆ ਹੈ।