by
ਨਵੀਂ ਦਿੱਲੀ (ਵਿਕਰਮ ਸਹਿਜਪਾਲ) : ਵਿੱਤੀ ਸੰਕਟ ਨਾਲ ਜੂਝ ਰਹੀ ਜਹਾਜ਼ ਕੰਪਨੀ ਜੈੱਟ ਏਅਰਵੇਜ਼ ਦੇ ਉੱਪ ਮੁੱਖ ਕਾਰਜ਼ਕਾਰੀ ਅਧਿਕਾਰੀ (ਸੀਈਓ) ਅਤੇ ਮੁੱਖ ਵਿੱਤੀ ਅਧਿਕਾਰੀ (ਸੀਐੱਫ਼ਓ)ਅਮਿਤ ਅਗਰਵਾਲ ਨੇ ਅਸਤੀਫ਼ਾ ਦੇ ਦਿੱਤਾ ਹੈ। ਜਹਾਜ਼ ਕੰਪਨੀ ਨੇ ਮੰਗਲਵਾਰ ਨੂੰ ਦੱਸਿਆ ਕਿ ਅਗਰਵਾਲ ਦਾ ਅਸਤੀਫ਼ਾ 13 ਮਈ ਨੂੰ ਦਿੱਤਾ ਹੈ।
ਜੈੱਟ ਏਅਰਵੇਜ਼ ਦੇ ਇੱਕ ਰੈਗੂਲੇਟਰੀ ਫ਼ਾਇਲ ਕੀਤਾ, "ਅਸੀਂ ਸੂਚਿਤ ਕਰਨਾ ਚਾਹੁੰਦੇ ਹਾਂ ਕਿ ਕੰਪਨੀ ਦੇ ਉੱਪ ਮੁੱਖ ਕਾਰਜ਼ਕਾਰੀ ਅਧਿਕਾਰੀ ਅਤੇ ਸੀਐੱਫ਼ਓ ਅਮਿਤ ਅਗਰਵਾਲ ਨੇ ਵਿਅਕਤੀਗਤ ਕਾਰਨਾਂ ਕਰ ਕੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ ਜੋ ਕਿ 13 ਮਈ ਤੋਂ ਪ੍ਰਭਾਵ ਵਿੱਚ ਹੈ।ਜੈੱਟ ਏਅਰਵੇਜ਼ ਨੇ ਮੱਧ ਅਪ੍ਰੈਲ ਵਿੱਚ ਨਕਦੀ ਦੀ ਸਮੱਸਿਆ ਕਾਰਨ ਅਸਥਾਈ ਤੌਰ 'ਤੇ ਆਵਾਜਾਈ ਬੰਦ ਕਰ ਦਿੱਤੀ ਸੀ। ਪਿਛਲੇ ਇੱਕ ਮਹੀਨੇ ਵਿੱਚ ਕੰਪਨੀ ਦੇ ਜ਼ਿਆਦਾਤਰ ਬੋਰਡ ਮੈਂਬਰਾਂ ਨੇ ਅਸਤੀਫ਼ਾ ਦੇ ਦਿੱਤਾ ਹੈ।