ਵਾਸ਼ਿੰਗਟਨ (ਐਨ.ਆਰ.ਆਈ. ਮੀਡਿਆ) : ਐਮਾਜ਼ਾਨ ਅਤੇ ਕਿਸ਼ੋਰ ਬਿਯਾਨੀ ਦਰਮਿਆਨ ਸਿੰਗਾਪੁਰ 'ਚ ਆਰਬਿਟਰੇਸ਼ਨ ਦੀ ਕਾਰਵਾਈ ਹੋਈ। ਓਥੇ ਹੀ ਸੂਤਰਾਂ ਨੇ ਦੱਸਿਆ ਕਿ ਸਿੰਗਾਪੁਰ ਦੇ ਸਾਬਕਾ ਅਟਾਰਨੀ ਜਨਰਲ ਵੀ.ਕੇ. ਰਾਜਾ ਨੇ ਸ਼ੁੱਕਰਵਾਰ, 16 ਅਕਤੂਬਰ ਨੂੰ ਆਰਬਿਟਰੇਸ਼ਨ ਦੀ ਸੁਣਵਾਈ ਖਤਮ ਕੀਤੀ ਸੀ ਤੇ ਸੋਮਨਾਰ 26 ਅਕਤੂਬਰ ਨੂੰ ਜਾਂ ਉਸ ਤੋਂ ਵੀ ਪਹਿਲਾਂ ਆਪਣਾ ਫੈਸਲਾ ਸੁਣਾਉਣਗੇ।
ਦੱਸ ਦਈਏ ਕਿ ਸਿੰਗਾਪੁਰ ਦੇ ਸਾਬਕਾ ਅਟਾਰਨੀ ਜਨਰਲ ਰਾਜਾ, ਐਮਾਜ਼ਾਨ ਬਨਾਮ ਫਿਊਚਰ ਬਨਾਮ ਰਿਲਾਇੰਸ ਦਰਮਿਆਨ ਹੋਏ ਝਗੜੇ 'ਚ ਵਿਚੋਲਗੀ ਕਰਨ ਵਾਲੇ ਇਕੋ ਇੱਕ ਆਰਬਿਟਰੇਟਰ ਹੈ।ਸਿੰਗਾਪੁਰ ਵਿੱਚ ਸ਼ੁੱਕਰਵਾਰ ਨੂੰ ਆਰਬਿਟਰੇਸ਼ਨ ਦੀ ਇੱਕ ਐਮਰਜੈਸੀ ਸੁਣਵਾਈ ਹੋਈ। ਹਰੀਸ਼ ਸਾਵੇਲ ਫਿਊਚਰ ਰਿਟੇਲ ਦੀ ਪੈਰਵੀ ਲਈ ਪੇਸ਼ ਹੋਏ ਜਦੋਂ ਕਿ ਸਿੰਗਾਪੁਰ ਵਿੱਚ ਰਹਿਣ ਵਾਲੇ ਵਕੀਲ, ਦਵਿੰਦਰ ਸਿੰਘ ਫਿਊਚਰ ਕੂਪਨਸ ਪ੍ਰਾਇਵੇਟ ਲਿਮਿਟੇਡ ਵੱਲੋਂ ਪੇਸ਼ ਹੋਏ ਜੋ ਕਿਸ਼ੋਰ ਬਿਯਾਨੀ ਦੀ ਹੋਲਡਿੰਗ ਕੰਪਨੀ ਹੈ।
ਭਾਰਤ ਦੇ ਪਿਛਲੇ ਸਾਲਿਸਲਿਟਰ ਜਨਰਲ ਗੋਪਾਲ ਸੁਬਰਾਮਨੀਅਮ ਅਮੇਜੋਨ ਦੀ ਪੈਰਵੀ ਲਈ ਪੇਸ਼ ਹੋਏ ਸਨ।ਦੱਸਿਆ ਜਾ ਰਿਹਾ ਹੈ ਕਿ ਸੁਣਵਾਈ 5 ਘੰਟੇ ਚੱਲੀ। ਸਾਲਸੀ ਵੀ.ਕੇ. ਰਾਜੇ ਨੇ ਕਿਹਾ ਕਿ ਉਹ ਆਪਣਾ ਫੈਸਲਾ ਸੋਮਵਾਰ ਨੂੰ ਜਾਂ ਇਸ ਤੋਂ ਪਹਿਲਾਂ ਸੁਣਾ ਦੇਣਗੇ।