by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਖ਼ਾਲਸਾ ਸਾਜਨਾ ਦਿਵਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਹਰਪ੍ਰੀਤ ਸਿੰਘ ਨੇ ਇੱਕ ਸੰਦੇਸ਼ ਜਾਰੀ ਕੀਤਾ ਹੈ। ਉਨ੍ਹਾਂ ਨੇ ਕਿਹਾ ਸਾਰੀ ਸੰਗਤ ਨੂੰ ਖ਼ਾਲਸਾ ਦਿਵਸ ਦੀਆਂ ਵਧਾਈਆਂ…. ਖ਼ਾਲਸਾ ਦਿਵਸ ਸਿੱਖ ਧਰਮ ਵੀ ਪਾਵਨ ਦਿਵਸ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ 'ਚ ਸ਼ਾਤੀ ਹੈ,ਕੋਈ ਮਾਹੌਲ ਖਰਾਬ ਨਹੀਂ ਹੈ। ਕਤਲ ਹੁੰਦੇ ਜਾਂ ਫਿਰ ਜਦੋ ਲੋਕ ਆਪਸ 'ਚ ਲੜਾਈ ਕਰਦੇ ਹਨ ਤਾਂ ਹੀ ਮਾਹੌਲ ਖ਼ਰਾਬ ਹੁੰਦਾ ਹੈ। ਜੇਕਰ ਪੰਜਾਬ ਵਿੱਚ ਅਮਨ -ਸ਼ਾਤੀ ਹੈ ਤਾਂ ਇਸ ਨੂੰ ਵੀ ਗਲਤ ਢੰਗ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਗੁਰੂ ਸਾਹਿਬ ਦੀ ਰਹਿਮਤ ਨਾਲ ਇੱਥੇ ਕੁਝ ਨਹੀ ਹੋਵੇਗਾ । ਜੱਥੇਦਾਰ ਨੇ ਕਿਹਾ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਸਭ ਬੇਖੌਫ ਹੋ ਕੇ ਦਰਸ਼ਨ ਲਈ ਪਹੁੰਚਣ।