ਜਾਪਾਨ : 12 ਸਾਲ ਤੋਂ ਸਿਰਫ਼ ਅੱਧਾ ਘੰਟਾ ਸੌਂਦਾ ਹੈ ਇਹ ਬਿਜ਼ਨੈੱਸਮੈਨ

by nripost

ਨਵੀਂ ਦਿੱਲੀ (ਹਰਮੀਤ) : ਫਿੱਟ ਰਹਿਣ ਲਈ ਰੋਜ਼ਾਨਾ ਕਿੰਨੇ ਘੰਟਿਆਂ ਦੀ ਨੀਂਦ ਜ਼ਰੂਰੀ ਹੈ, ਜੇਕਰ ਤੁਹਾਡੇ ਕੋਲੋਂ ਪੁੱਛਿਆ ਜਾਵੇ ਤਾਂ ਤੁਹਾਡਾ ਜਵਾਬ ਹੋ ਸਕਦਾ ਹੈ- 8 ਘੰਟੇ, 7 ਘੰਟੇ ਜਾਂ ਫਿਰ 5 ਤੋਂ 6 ਘੰਟੇ, ਪਰ ਜਾਪਾਨ ਦੇ ਇਕ ਬਿਜ਼ਨੈੱਸਮੈਨ ਦਾ ਦਾਅਵਾ ਹੈ ਕਿ ਉਹ ਪਿਛਲੇ 12 ਸਾਲ ਤੋਂ ਰੋਜ਼ ਸਿਰਫ਼ 30 ਮਿੰਟ ਹੀ ਸੌਂਦਾ ਹੈ। ਤੁਹਾਨੂੰ ਵੀ ਹੈਰਾਨੀ ਹੋਈ ਨਾ, ਮੈਨੂੰ ਵੀ ਹੋੀ। ਹੁਣ ਸਵਾਲ ਇਹ ਹੈ ਕਿ ਇੰਨੀ ਘੱਟ ਨੀਂਦ ਲੈਣ 'ਤੇ ਕੀ ਇਹ ਸ਼ਖ਼ਸ ਫਿੱਟ ਹੈ ਤੇ ਪੂਰਾ ਦਿਨ ਐਕਟਿਵ ਵੀ ਰਹਿੰਦਾ ਹੈ ?

12 ਸਾਲਾਂ ਤੋਂ ਰੋਜ਼ਾਨਾ ਸਿਰਫ਼ 30 ਮਿੰਟ ਦੀ ਨੀਂਦ ਲੈਣ ਦਾ ਦਾਅਵਾ ਕਰਨ ਵਾਲੇ ਬਿਜ਼ਨੈੱਸਮੈਨ ਦਾ ਨਾਂ ਡਾਯਸੂਕੇ ਹੋਰੀ ਹੈ। 40 ਸਾਲਾ ਡਾਯਸੂਕੇ ਹੋਰੀ ਪੂਰੀ ਤਰ੍ਹਾਂ ਫਿੱਟ ਹੈ ਤੇ ਦਿਨ ਭਰ ਸੁਪਰ ਐਕਟਿਵ ਵੀ ਰਹਿੰਦੇ ਹਨ।

ਬਿਜ਼ਨੈੱਸਮੈਨ ਦਾ ਕਹਿਣਾ ਹੈ ਕਿ ਇੰਨੀ ਘੱਟ ਨੀਂਦ ਦੇ ਬਾਵਜੂਦ ਫਿੱਟ ਰਹਿਣ ਲਈ ਉਨ੍ਹਾਂ ਆਪਣੇ ਸਰੀਰ ਤੇ ਦਿਮਾਗ ਨੂੰ ਇਸ ਤਰ੍ਹਾਂ ਟ੍ਰੇਨ ਕੀਤਾ ਹੈ ਕਿ ਉਸ ਨੂੰ ਹਰ ਰੋਜ਼ 30 ਮਿੰਟ ਤੋਂ ਵੱਧ ਨੀਂਦ ਦੀ ਲੋੜ ਨਹੀਂ ਪੈਂਦੀ।

ਡਾਯਸੁਕੇ ਹੋਰੀ ਦੱਸਦੇ ਹਨ ਕਿ ਉਨ੍ਹਾਂ ਨੇ ਆਪਣੀ ਕੰਮ ਕਰਨ ਦੀ ਸਮਰੱਥਾ ਵਧਾਉਣ ਲਈ 24 ਘੰਟਿਆਂ 'ਚ ਸਿਰਫ਼ 30 ਮਿੰਟ ਸੌਣ ਦਾ ਫ਼ੈਸਲਾ ਕੀਤਾ। ਘੱਟ ਸੌਣ ਨਾਲ ਉਨ੍ਹਾਂ ਨੂੰ 23 ਘੰਟੇ, 30 ਮਿੰਟ ਮਿਲਦੇ ਹਨ।