by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜੰਮੂ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ 2 ਬੰਬ ਧਮਕੀਆਂ ਵਿੱਚ 7 ਲੋਕ ਜਖ਼ਮੀ ਹੋ ਗਏ ਹਨ। ਸੂਤਰਾਂ ਅਨੁਸਾਰ ਛਰਰੇ ਲੱਗਣ ਨਾਲ 7 ਜਖ਼ਮੀ ਲੋਕਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ । ਜਖ਼ਮੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਅਧਿਕਾਰੀ ਨੇ ਕਿਹਾ ਪਹਿਲਾਂ ਧਮਾਕਾ ਸਵੇਰ ਦੇ ਸਮੇ ਹੋਇਆ। ਕੁਝ ਸਮੇ ਤੋਂ ਬਾਅਦ ਫਿਰ ਦੂਜਾ ਧਮਾਕਾ ਹੋਇਆ। ਜਿਸ ਨੇ ਪੂਰੇ ਇਲਾਕੇ ਨੂੰ ਹਿੱਲਾ ਕੇ ਰੱਖ ਦਿੱਤਾ। ਫਿਲਹਾਲ ਪੁਲਿਸ ਵਲੋਂ ਪੂਰੇ ਇਲਾਕੇ ਨੂੰ ਘੇਰ ਲਿਆ ਗਿਆ ਤੇ ਤਲਾਸ਼ੀ ਮੁਹਿੰਮ ਜਾਰੀ ਹੈ। ਜਸਵਿੰਦਰ ਸਿੰਘ ਨੇ ਦੱਸਿਆ ਕਿ ਪਹਿਲਾ ਧਮਾਕਾ ਇੱਕ ਵਾਹਨ 'ਚ ਹੋਇਆ, ਜਿਸ ਨੂੰ ਮੁਰੰਮਤ ਲਈ ਦੁਕਾਨ 'ਤੇ ਭੇਜਿਆ ਗਿਆ ਸੀ। ਇਸ ਧਮਾਕੇ ਦੌਰਾਨ ਕਈ ਲੋਕ ਜਖ਼ਮੀ ਹੋ ਗਏ, ਇਸ ਤੋਂ ਬਾਅਦ ਦੂਜਾ ਧਮਾਕਾ ਹੋਇਆ ।