ਲਾਸ ਐਂਜਲਸ (ਵਿਕਰਮ ਸਹਿਜਪਾਲ) : 1965 ਦੀ ਕਾਰ ਏਸਟਨ ਮਾਰਟਿਨ ਡੀਬੀ 5 ਦੀ ਨਿਲਾਮੀ ਹੋਣ ਜਾ ਰਹੀ ਹੈ। ਇਸ ਗੱਲ ਦੀ ਜਾਣਕਾਰੀ ਇੱਕ ਮੀਡੀਆ ਰਿਪੋਰਟ ਨੇ ਦਿੱਤੀ ਹੈ। ਇਸ ਗੱਡੀ ਦੀ ਖ਼ਾਸੀਅਤ ਇਹ ਹੈ ਕਿ ਇਸ ਵਿੱਚ ਮਸ਼ੀਨ ਗਨਜ਼, ਬੁਲੇਟਪਰੂਫ ਸ਼ੀਲਡ ਅਤੇ ਕਈ ਹੋਰ ਵਿਸ਼ੇਸ਼ ਯੰਤਰ ਵਰਤੇ ਗਏ ਹਨ। ਦੱਸ ਦਈਏ ਕਿ ਇਸ ਕਾਰ ਦੀ ਨਿਲਾਮੀ ਅਗਸਤ ਮਹੀਨੇ ਹੋਵੇਗੀ। ਮੀਡੀਆ ਰਿਪੋਰਟਾਂ ਮੁਤਾਬਿਕ ਇਸ ਕਾਰ ਦਾ ਮੁੱਲ 4 ਮਿਲੀਅਨ ਡਾਲਰ ਤੋਂ 6 ਮਿਲੀਅਨ ਡਾਲਰ ਪੈ ਸਕਦਾ ਹੈ।
ਇਸ ਕਾਰ ਨੂੰ ਬਾਂਡ ਫ਼ਿਲਮਾਂ ਦੇ ਵਿੱਚ ਨਹੀਂ ਵੇਖਿਆ ਗਿਆ ਪਰ ਇਸ ਕਾਰ ਦਾ ਨਬੰਰ "007" ਬਾਂਡ ਫ਼ਿਲਮਾਂ 'ਚ ਜ਼ਰੂਰ ਵੇਖਿਆ ਗਿਆ ਹੈ। ਇਨ੍ਹਾਂ ਫ਼ਿਲਮਾਂ ਦੇ ਵਿੱਚ 'ਗੋਲਡਫ਼ਿੰਗਰ' ਅਤੇ 'ਥੰਡਰਬਾਲ' ਸ਼ਾਮਿਲ ਹਨ।
ਕਾਬਿਲ- ਏ-ਗੌਰ ਹੈ ਕਿ ਇਸ ਕਾਰ ਨੂੰ ਫ਼ਿਲਮਾਂ ਦੇ ਪ੍ਰਮੋਸ਼ਨ 'ਚ ਵਰਤਨ ਤੋਂ ਪਹਿਲਾਂ ਇਸ ਨੂੰ 35 ਸਾਲ ਅਜਾਇਬ ਘਰ ਵਿਚ ਸਟੋਰ ਕੀਤਾ ਗਿਆ ਸੀ। 35 ਸਾਲ ਇਸ ਕਾਰ ਦੀ ਵਰਤੋਂ ਨਹੀਂ ਹੋਈ ਇਸ ਦੇ ਬਾਵਜੂਦ ਵੀ ਇਹ ਕਾਰ ਸਾਫ਼-ਸੁਥਰੀ ਹੈ।
ਇਸ ਕਾਰ ਦੇ ਯੰਤਰ ਬਹੁਤ ਹੀ ਪ੍ਰਭਾਵਸ਼ਾਲੀ ਹਨ।ਜ਼ਿਕਰ-ਏ-ਖ਼ਾਸ ਇਹ ਹੈ ਕਿ ਹੁਣ ਤੱਕ ਜੋ ਕਾਰ ਸਭ ਤੋਂ ਮਹਿੰਗੀ ਵਿੱਕੀ ਹੈ ਉਸ ਕਾਰ 'ਚ ਔਸੀ ਕਾਰ ਜੀਟੀਐਚਓ ਫ਼ੇਸ 3 ਦਾ ਨਾਂਅ ਸ਼ਾਮਿਲ ਹੈ। ਇਹ ਕਾਰ 10 ਲੱਖ ਮਿਲੀਅਨ ਤੋਂ ਵਧ 'ਚ ਵਿੱਕੀ ਸੀ। ਵੇਖਣਾ ਦਿਲਚਸਪ ਹੋਵੇਗਾ ਕਿ ਐਸਟਨ ਮਾਰਟਿਨ ਡੀਬੀ 5 ਔਸੀ ਦਾ ਰਿਕਾਰਡ ਤੋੜ ਪਾਉਂਦੀ ਹੈ ਕਿ ਨਹੀਂ।