by vikramsehajpal
ਜਲੰਧਰ (ਦੇਵ ਇੰਦਰਜੀਤ)- ਜਲੰਧਰ ਦੇ ਜਲੰਧਰ ਸਵੇਰੇ ਸਾਢੇ ਨੌਂ 9.30 ਵਜੇ ਅੱਗ ਕਾਰਨ ਝੁੱਗੀ ਝੋਪੜੀ ਇਲਾਕੇ ਵਿੱਚ ਅੱਗ ਲੱਗ ਗਈ। ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ ਕਈ ਟੀਮਾਂ ਭੇਜੀਆਂ ਗਈਆਂ। ਝੁੱਗੀ ਝੌਪੜੀ ਵਾਲਿਆਂ ਨੂੰ ਲੱਖਾਂ ਦਾ ਨੁਕਸਾਨ ਹੋਇਆ ਹੈ। ਉਹ ਪਿਛਲੇ 30-50 ਸਾਲਾਂ ਤੋਂ ਉਥੇ ਰਹਿ ਰਹੇ ਹਨ।
ਪ੍ਰਾਪਤ ਜਾਣਕਾਰੀ ਮੁਤਾਬਕ ਸਲੱਮ ਇਲਾਕੇ ਬਾਹਰ ਚਾਹ ਦੇ ਸਟਾਲ ਉਪਰ ਰਸੋਈ ਗੈਸ ਸਿਲੰਡਰ ਫਟ ਗਿਆ ਜਿਸ ਕਾਰਨ ਅੱਗ ਫੈਲ ਗਈ। ਇਸ ਤੋਂ ਬਾਅਦ ਇਕ ਤੋਂ ਬਾਅਦ ਕਈ ਸਿਲੰਡਰਾਂ ਵਿੱਚ ਧਮਾਕੇ ਹੁੰਦੇ ਗਏ। ਦੱਸਿਆ ਜਾ ਰਿਹ ਹੈ ਕਿ ਇਕ-ਇਕ ਕਰਕੇ ਕਰੀਬ 9 ਧਮਾਕੇ ਹੋਏ ਹਨ। ਇਹ ਧਮਾਕੇ ਗੈਸ ਸਿਲੰਡਰਾਂ ਦੇ ਫੱਟਣ ਨਾਲ ਹੋਏ ਹਨ। ਮਿਲੀ ਜਾਣਕਾਰੀ ਮੁਤਾਬਕ ਇਥੇ ਗੈਸ ਸਿਲੰਡਰਾਂ ’ਚੋਂ ਗੈਸ ਕੱਢ ਕੇ ਖ਼ਾਲੀ ਸਿਲੰਡਰਾਂ ’ਚ ਭਰਨ ਦਾ ਨਾਜਾਇਜ਼ ਕੰਮ ਹੁੰਦਾ ਸੀ।