
ਜਲੰਧਰ (ਨੇਹਾ): ਇਸ ਸਮੇਂ ਦੀ ਵੱਡੀ ਖ਼ਬਰ ਜਲੰਧਰ ਤੋਂ ਆ ਰਹੀ ਹੈ। ਡਿਪਟੀ ਮੇਅਰ ਮਲਕੀਤ ਸਿੰਘ ਸੁਭਾਨਾ ਨੇ ਅੱਜ ਇੱਕ ਵਿਅਕਤੀ ਨੂੰ ਥੱਪੜ ਮਾਰ ਦਿੱਤਾ। ਇਹ ਘਟਨਾ ਜਲੰਧਰ ਇੰਪਰੂਵਮੈਂਟ ਟਰੱਸਟ ਦੇ ਦਫ਼ਤਰ ਦੇ ਅੰਦਰ ਉਸ ਸਮੇਂ ਵਾਪਰੀ ਜਦੋਂ ਨਵ-ਨਿਯੁਕਤ ਚੇਅਰਪਰਸਨ ਰਾਜਵਿੰਦਰ ਕੌਰ ਥਿਆੜਾ ਦੀ ਜੁਆਇਨਿੰਗ ਚੱਲ ਰਹੀ ਸੀ। ਡਿਪਟੀ ਮੇਅਰ ਨੇ ਉਸ ਵਿਅਕਤੀ 'ਤੇ ਚੋਰੀ ਦਾ ਦੋਸ਼ ਲਗਾਇਆ ਅਤੇ ਭੀੜ ਵਿਚ ਉਸ ਨੂੰ ਥੱਪੜ ਮਾਰ ਦਿੱਤਾ। ਉਸ ਦੇ ਸਮਰਥਕਾਂ ਦਾ ਦੋਸ਼ ਹੈ ਕਿ ਉਕਤ ਵਿਅਕਤੀ ਪਹਿਲਾਂ ਵੀ ਉਸ ਦੀ ਜੇਬ ਵਿਚੋਂ ਉਸ ਦਾ ਫ਼ੋਨ ਅਤੇ ਹੋਰ ਸਾਮਾਨ ਚੋਰੀ ਕਰ ਚੁੱਕਾ ਹੈ।