ਜਲੰਧਰ ਬੱਸ ਸਟੈਂਡ ‘ਤੇ ਯਾਤਰੀਆਂ ਨੂੰ ਮਿਲਣੀ ਸ਼ੁਰੂ ਹੋਈ ਫਰੀ ਵਾਈ-ਫਾਈ ਸੁਵਿਧਾ

by

ਮੀਡੀਆ ਡੈਸਕ ਜਲੰਧਰ ਬੱਸ ਸਟੈਂਡ 'ਚ ਯਾਤਰੀਆਂ ਨੂੰ ਫਰੀ ਵਾਈ-ਫਾਈ ਦੀ ਸੁਵਿਧਾ ਮਿਲਣੀ ਸ਼ੁਰੂ ਹੋ ਗਈ ਹੈ। ਜਲੰਧਰ ਅਤੇ ਲੁਧਿਆਣਾ ਦਾ ਬੱਸ ਸਟੈਂਡ ਨਾਰਥ ਵੈਸਟ ਇੰਡੀਆ ਦਾ ਪਹਿਲਾ ਵਾਈ-ਫਾਈ ਨਾਲ ਲੈਸ ਬੱਸ ਸਟੈਂਡ ਬਣਿਆ ਹੈ। ਜਾਣਕਾਰੀ ਮੁਤਾਬਕ ਬੀ.ਐੱਸ.ਐੱਨ.ਐੱਲ ਦੇ ਵਾਈ-ਫਾਈ ਦੇ ਜ਼ਰੀਏ ਉਪਭੋਗਤਾ ਇੰਟਰਨੈੱਟ ਦਾ ਇਸਤੇਮਾਲ ਕਰ ਰਹੇ ਹਨ। ਪੰਜਾਬ ਰੋਡਵੇਜ਼ ਦੇ ਜੀ.ਐੱਮ. ਪਰਨੀਤ ਸਿੰਘ ਮਿਨਹਾਸ ਨੇ ਦੱਸਿਆ ਕਿ ਯਾਤਰੀਆਂ ਦੀ ਇਸ ਸੁਵਿਧਾ ਨੂੰ ਸਮਰਪਿਤ ਕਰ ਦਿੱਤਾ ਹੈ ਅਤੇ ਇਸ ਨੂੰ ਲੈ ਕੇ ਨੌਜਵਾਨਾਂ ਅਤੇ ਹੋਰਾਂ 'ਚ ਕਾਫੀ ਉਤਸ਼ਾਹ ਹੈ। ਪਰਨੀਤ ਸਿੰਘ ਨੇ ਦੱਸਿਆ ਕਿ ਇਸ ਸੁਵਿਧਾ 'ਚ ਸੁਰੱਖਿਆ ਨੂੰ ਲੈ ਕੇ ਕਈ ਕਦਮ ਚੁੱਕੇ ਗਏ ਹਨ। ਇਸ ਸੁਵਿਧਾ ਨਾਲ ਸਿਰਫ ਜ਼ਰੂਰੀ ਕੰਮ ਹੋ ਸਕਦੇ ਹਨ।