ਜਦੋਂ ਮਧਾਣੀਆਂ ਦੀ ਪੇਸ਼ਕਾਰੀ ਸਮੇਂ ਜੈਸਮੀਨ ਭਾਵੁਕ ਹੋ ਗਈ

by

ਚੰਡੀਗੜ੍ਹ (ਵਿਕਰਮ ਸਹਿਜਪਾਲ) : ਇਸ ਵੇਲੇ ਜ਼ਿਆਦਾਤਰ ਪੰਜਾਬੀ ਸੰਗੀਤ ਕਲਾਕਾਰ ਵਿਦੇਸ਼ ਸ਼ੋਅ ਲਗਾਉਣ ਗਏ ਹੋਏ ਹਨ। ਇਸ ਦੇ ਚਲਦਿਆਂ ਪੰਜਾਬੀ ਗਾਇਕ ਜੈਸਮੀਨ ਸੈਂਡਲਾਸ ਦੀ ਇੰਸਟਾਗ੍ਰਾਮ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ 'ਚ ਉਹ ਆਪਣੀ ਮਾਂ ਦੇ ਨਾਲ ਸੁਹਾਗ 'ਮਧਾਣੀਆਂ ਪੇਸ਼ ਕਰ ਰਹੀ ਹੈ।

ਇਸ ਵੀਡੀਓ 'ਚ ਜੈਸਮੀਨ ਭਾਵੁਕ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਜੈਸਮੀਨ ਨੇ ਲਿਖਿਆ, "ਸਟੇਜ 'ਤੇ ਮਧਾਣੀਆਂ ਪੇਸ਼ ਕਰਨਾ ਆਪਣੀ ਮਾਂ ਦੇ ਨਾਲ ਤੀਆਂ ਦੇ ਮੇਲੇ 'ਤੇ ਉਹ ਵੀ ਕੁਦਰਤੀ 'ਮਦਰਜ਼ ਡੇਅ' 'ਤੇ ਇਹ ਪੱਲ ਫ਼ੇਰ ਤੋਂ ਨਹੀਂ ਆ ਸਕਦਾ। ਇਹ ਵੀਡੀਓ ਉਸ ਪੱਲ ਦਾ ਸਬੂਤ ਹੈ।"ਇਸ ਵੀਡੀਓ 'ਤੇ ਪੰਜਾਬੀ ਇੰਡਸਟਰੀ ਦੀਆਂ ਕਈ ਨਾਮਵਾਰ ਹਸਤੀਆਂ ਨੇ ਆਪਣੀ ਪ੍ਰਤੀਕੀਰਿਆ ਦਿੱਤੀ ਹੈ।