ਜਗਰਾਓਂ (ਦੇਵ ਇੰਦਰਜੀਤ) : ਜਾਣਕਾਰੀ ਅਨੁਸਾਰ ਬੱਚੀ ਘਰ ’ਚ ਇਕੱਲੀ ਸੀ। ਉਸ ਨੂੰ ਘਰ ਦੇ ਨੇੜੇ ਰਹਿਣ ਵਾਲਾ ਮੁਲਜ਼ਮ ਕਰਮਜੀਤ ਸਿੰਘ 30 ਗੇਮ ਖਿਡਾਉਣ ਦੇ ਬਹਾਨੇ ਆਪਣੇ ਘਰ ਲੈ ਗਿਆ ਅਤੇ ਇਕ ਕਮਰੇ ਵਿਚ ਬੱਚੀ ਨਾਲ ਜ਼ਬਰਦਸਤੀ ਕੀਤੀ। ਬੱਚੀ ਦੀ ਮਾਤਾ ਅਨੁਸਾਰ ਜਦੋਂ ਉਹ ਘਰ ਆਈ ਤਾਂ ਬੱਚੀ ਘਰ ਵਿਚ ਨਾ ਹੋਣ 'ਤੇ ਉਸ ਦੀ ਤਲਾਸ਼ ਕੀਤੀ ਤਾਂ ਉਹ ਮੁਲਜ਼ਮ ਦੇ ਘਰ ’ਚੋਂ ਮਿਲੀ।
ਥਾਣਾ ਸਦਰ ਜਗਰਾਓਂ ਦੇ ਅਧੀਨ ਆਉਂਦੇ ਪਿੰਡ ਰੂਮੀ ਵਿਚ ਇਕ 8 ਸਾਲਾਂ ਦੀ ਬੱਚੀ ਨਾਲ ਜਬਰ-ਜ਼ਿਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਐੱਸ. ਆਈ. ਕਮਲਦੀਪ ਕੌਰ ਨੇ ਦੱਸਿਆ ਕਿ ਪੀੜਤ ਬੱਚੀ ਦੀ ਡਾਕਟਰੀ ਜਾਂਚ ਕਰਵਾ ਕੇ ਬੱਚੀ ਦੀ ਮਾਤਾ ਦੇ ਬਿਆਨ ’ਤੇ ਮੁਲਜ਼ਮ ਕਰਮਜੀਤ ਸਿੰਘ ਪੁੱਤਰ ਸ਼ਾਮ ਸਿੰਘ ਵਾਸੀ ਰੂਮੀ ਦੇ ਖ਼ਿਲਾਫ਼ ਕੇਸ ਦਰਜ ਕਰ ਕੇ ਮੁਲਜ਼ਮ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
ਬੱਚੀ ਕਮਰੇ ’ਚੋਂ ਰੋਂਦੀ ਹੋਈ ਬਾਹਰ ਆਈ ਅਤੇ ਉਸ ਨੇ ਸਾਰੀ ਗੱਲ ਦੱਸ ਦਿੱਤੀ। ਘਟਨਾ ਦੇ ਬਾਅਦ ਉਹ ਜਗਰਾਓਂ ਦੀ ਚੌਂਕੀ ਵਿਚ ਆ ਗਏ ਅਤੇ ਪੁਲਸ ਨੂੰ ਬਿਆਨ ਦੇਣ ’ਤੇ ਬੱਚੀ ਦਾ ਡਾਕਟਰੀ ਚੈੱਕਅਪ ਕਰਵਾਉਣ ਦੇ ਬਾਅਦ ਮੁਲਜ਼ਮ ਦੇ ਖ਼ਿਲਾਫ਼ ਕੇਸ ਦਰਜ ਦਰਜ ਕਰ ਲਿਆ ਗਿਆ।