by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਨੂੰ ਆਈਫਾ ਐਵਾਰਡਸ ’ਚ ਨਹੀਂ ਦੇਖ ਪਾਉਣਗੇ ਕਿਉਂਕਿ ਜੈਕਲੀਨ ਮਨੀ ਲਾਂਡਰਿੰਗ ਕੇਸ ’ਚ ਫਸਣ ਕਾਰਨ ਵਿਦੇਸ਼ ਨਹੀਂ ਜਾ ਸਕੇਗੀ। ਈ. ਡੀ. ਨੇ ਜੈਕਲੀਨ ਨੂੰ ਦੇਸ਼ ਤੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਹੈ। ਜੈਕਲੀਨ ਕੋਰਟ ’ਚ ਲੈ ਕੇ ਗਈ ਸੀ ਤੇ ਵਿਦੇਸ਼ ਜਾਣ ਦੀ ਇਜਾਜ਼ਤ ਮੰਗੀ ਸੀ ਪਰ ਕਹਾਣੀ ’ਚ ਨਵਾਂ ਮੋੜ ਆ ਗਿਆ ਹੈ।
ਜੈਕਲੀਨ ਨੇ ਕੋਰਟ ਤੋਂ ਵਿਦੇਸ਼ ਜਾਣ ਨੂੰ ਲੈ ਕੇ ਦਾਖ਼ਲ ਕੀਤੀ ਗਈ ਅਰਜ਼ੀ ਵਾਪਸ ਲੈ ਲਈ ਹੈ। ਈ. ਡੀ. ਨੇ ਵੈਰੀਫਿਕੇਸ਼ਨ ਸਮੇਂ ਜੈਕਲੀਨ ਦੇ ਵਿਦੇਸ਼ ਜਾਣ ਦੇ ਕਾਰਨਾਂ ਨੂੰ ਸਹੀ ਨਹੀਂ ਮੰਨਿਆ। ਜੈਕਲੀਨ ਨੇ ਦਾਅਵਾ ਕੀਤਾ ਸੀ ਕਿ ਉਸ ਨੇ ਨੇਪਾਲ ਦਬੰਗ ਟੂਰ ਲਈ ਜਾਣਾ ਹੈ ਪਰ ਜਾਂਚ ਏਜੰਸੀ ਨੇ ਜੈਕਲੀਨ ਦੇ ਦਾਅਵਿਆਂ ਨੂੰ ਗਲਤ ਦੱਸਿਆ ਹੈ। ਈ. ਡੀ. ਇਸ ਕੇਸ ਦੇ ਸਿਲਸਿਲੇ ’ਚ ਜੈਕਲੀਨ ਕੋਲੋਂ ਕਈ ਵਾਰ ਪੁੱਛਗਿੱਛ ਕਰ ਚੁੱਕੀ ਹੈ।