ਨਿਊਜ਼ ਡੈਸਕ (ਰਿੰਪੀ ਸ਼ਰਮਾ) : ਫਿਲੌਰ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇੱਕ ਮਿਸ ਕਾਲ ਨੇ ਨੌਜਵਾਨ ਦੀ ਜ਼ਿੰਦਗੀ ਖਤਮ ਕਰ ਦਿੱਤੀ। ਦੱਸਿਆ ਜਾ ਰਿਹਾ ਮਿਸ ਕਾਲ ਆਉਣ ਤੋਂ ਬਾਅਦ ਜਿਸ ਮਹਿਲਾ ਨਾਲ ਉਹ ਪ੍ਰੇਮ ਕਰ ਬੈਠਾ ਤੇ ਉਸ ਨਾਲ ਵਿਆਹ ਕਰਵਾ ਕੇ ਘਰ ਲੈ ਆਇਆ,ਉਹ ਪਹਿਲਾਂ ਹੀ 3 ਪਤੀਆਂ ਨੂੰ ਚੂਨਾ ਲਗਾ ਚੁੱਕੀ ਸੀ। ਮਨਦੀਪ ਨੇ ਦੱਸਿਆ ਕਿ ਸਾਲ 2018 ਵਿੱਚ ਉਸ ਨੂੰ 1 ਅਣਜਾਣ ਨੰਬਰ ਤੋਂ ਮਿਸ ਕਾਲ ਆਈ ।
ਉਸ ਤੋਂ ਬਾਅਦ ਜਦੋ ਫੋਨ ਕੀਤਾ ਤੇ ਇੱਕ ਮਹਿਲਾ ਨੇ ਚੁੱਕਿਆ। ਮਹਿਲਾ ਨੇ ਆਪਣਾ ਨਾਮ ਆਰਤੀ ਦੱਸਦੇ ਕਿਹਾ ਗਲਤੀ ਨਾਲ ਉਸ ਕੋਲੋਂ ਫੋਨ ਲੱਗ ਗਿਆ ਸੀ। ਜਿਸ ਤੋਂ ਬਾਅਦ ਦੋਵਾਂ ਦੀ ਆਪਸ ਵਿੱਚ ਗੱਲਬਾਤ ਸ਼ੁਰੂ ਹੋਈ ਤੇ ਫਿਰ ਦੋਵਾਂ ਨੂੰ ਪਿਆਰ ਹੋ ਗਿਆ। ਮਹਿਲਾ ਆਰਤੀ ਲੁਧਿਆਣਾ ਦੀ ਇੱਕ ਪ੍ਰਾਈਵੇਟ ਕੰਪਨੀ 'ਚ ਕੰਮ ਕਰਦੀ ਹੈ। ਆਰਤੀ ਨੇ ਮਨਦੀਪ ਨੂੰ ਦੱਸਿਆ ਕਿ ਉਹ ਵਿਆਹੀ ਹੋਈ ਹੈ।
ਕੁਝ ਸਮੇ ਪਹਿਲਾਂ ਹੀ ਉਸ ਦਾ ਤਲਾਕ ਹੋਇਆ ਸੀ । ਮਨਦੀਪ ਜੋ ਕਿ 4 ਭਰਾ ਹਨ, ਉਸ ਦੇ 3 ਭਰਾ ਵਿਦੇਸ਼ ਵਿੱਚ ਪੇਕੇ ਹਨ । ਮਨਦੀਪ ਦੇ ਮਾਤਾ -ਪਿਤਾ ਕਾਫੀ ਬਿਮਾਰ ਰਹਿੰਦੇ ਹਨ ।ਜਿਸ ਕਾਰਨ ਉਹ ਉਨ੍ਹਾਂ ਕੋਲੋਂ ਹੀ ਰਹਿੰਦਾ ਹੈ। ਮਨਦੀਪ ਦੇ ਵਿਆਹ ਤੋਂ ਬਾਅਦ ਸਭ ਨੂੰ ਲੱਗਾ ਕਿ ਹੁਣ ਭਾਬੀ ਘਰ ਦੇ ਨਾਲ ਉਨ੍ਹਾਂ ਦੇ ਮਾਤਾ -ਪਿਤਾ ਦੀ ਵੀ ਸੇਵਾ ਕਰੇਗੀ। ਕੁਝ ਦਿਨ ਵਿੱਚ ਹੀ ਆਰਤੀ ਨੇ ਘਰ ਦੇ ਸਾਰੇ ਮੈਬਰਾਂ ਦਾ ਦਿਲ ਜਿੱਤ ਲਿਆ ਪਰ ਉਹ ਵਿਦੇਸ਼ ਬੈਠੇ ਮਨਦੀਪ ਦੇ ਭਰਾਵਾਂ ਕੋਲੋਂ ਮਾਤਾ ਦੇ ਇਲਾਜ਼ ਲਈ 50 ਹਜ਼ਾਰ ਰੁਪਏ ਮੰਗਵਾ ਲੈਂਦੀ ਪਰ ਦਵਾਈਆਂ 4 ਹਜ਼ਾਰ ਤੱਕ ਲੈ ਕੇ ਆਉਂਦੀ ਸੀ।
ਜਾਣਕਾਰੀ ਅਨੁਸਾਰ 4 ਮਹੀਨੇ ਪਹਿਲਾਂ ਹੀ ਮਨਦੀਪ ਦੀ ਮਾਤਾ ਦਾ ਦੇਹਾਂਤ ਹੋ ਗਿਆ ਤੇ ਵਿਦੇਸ਼ ਤੋਂ ਦਵਾਈਆਂ ਦੇ ਨਾਮ 'ਤੇ ਰੁਪਏ ਮੰਗਵਾਉਣ ਦਾ ਸਿਲਸਿਲਾ ਵੀ ਬੰਦ ਹੋ ਗਿਆ ਤਾਂ ਉਸ ਨੇ ਘਰ ਵਿੱਚ ਪਏ ਸੋਨੇ ਦੇ ਗਹਿਣੇ ਤੇ ਨਕਦੀ ਲੁੱਟਣ ਦੀ ਸ਼ਾਜਿਸ਼ ਰਚੀ। ਮਨਦੀਪ ਨੇ ਪਿਤਾ ਨੇ ਕਿਹਾ ਆਰਤੀ ਨੇ ਵਿਆਹ ਤੋਂ ਕੁਝ ਦਿਨ ਬਾਅਦ ਹੀ ਮਨਦੀਪ ਨੂੰ ਨਸ਼ਾ ਦੇਣਾ ਸ਼ੁਰੂ ਕਰ ਦਿੱਤਾ।, ਫਿਰ ਨਸ਼ੇ ਦੀ ਡੋਜ਼ ਨੂੰ ਹੋਰ ਵਧਾ ਦਿੱਤਾ।
ਜਿਸ ਨਾਲ ਉਹ ਘਰ ਬੇਸੁੱਧ ਹੋ ਕੇ ਪਿਆ ਰਹਿੰਦਾ ਸੀ। ਨਸ਼ਾ ਨਾਲ ਮਿਲਣ ਤੇ ਮਨਦੀਪ ਤੜਫਦਾ ਸੀ ਤੇ ਆਰਤੀ ਨੇ ਪਰਿਵਾਰਿਕ ਮੈਬਰਾਂ ਨੂੰ ਕਿਹਾ ਉਨ੍ਹਾਂ ਦਾ ਪੁੱਤ ਨਸ਼ਾ ਕਰਨ ਦਾ ਆਦੀ ਹੈ। ਇਲਾਜ਼ ਦੇ ਨਾਮ ਤੇ ਉਸ ਨੇ ਆਪਣੇ ਪਛਾਣ ਦੇ ਮੁੰਡਿਆਂ ਨਾਲ ਮਿਲ ਕੇ ਨਸ਼ਾ ਛੁਡਾਊ ਕੇਂਦਰ ਵਿੱਚ 2 ਵਾਰ ਦਾਖ਼ਲ ਕਰਵਾ ਦਿੱਤਾ ,ਜੋ ਕਿ 6 ਮਹੀਨੇ ਤੱਕ ਉੱਥੇ ਹੀ ਭਰਤੀ ਰਿਹਾ। ਮਨਦੀਪ ਦੇ ਪਿਤਾ ਨੇ ਕਿਹਾ ਆਰਤੀ ਨੇ ਜੋ ਵੀ ਕੀਤਾ ਉਹ ਫ਼ਿਲਮੀ ਕਹਾਣੀ ਤੋਂ ਘੱਟ ਨਹੀ । ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।