ਮੁੱਖਮੰਤਰੀ ਕਮਲਨਾਥ ਦੇ ਅਫਸਰ ਦੇ ਘਰ ਇਨਕਮ ਟੈਕਸ ਦੇ ਛਾਪੇ – ਵਧੀ ਸਿਆਸੀ ਜੰਗ

by mediateam

ਭੋਪਾਲ , 08 ਅਪ੍ਰੈਲ ( NRI MEDIA )

ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲ ਨਾਥ ਦੇ ਓ.ਐਸ.ਡੀ. ਅਤੇ ਰਿਸ਼ਤੇਦਾਰ ਦੇ ਠਿਕਾਣਿਆਂ ਉੱਤੇ ਇਨਕਮ ਟੈਕਸ ਵਿਭਾਗ ਨੇ ਵੱਡੀ ਗਿਣਤੀ ਵਿੱਚ ਛਾਪੇ ਮਾਰੇ ਹਨ , ਆਮਦਨ ਕਰ ਵਿਭਾਗ ਨੇ ਐਤਵਾਰ ਨੂੰ ਭੋਪਾਲ ਅਤੇ ਇੰਦੌਰ ਰਿਹਾਇਸ਼ ਅਤੇ ਹੋਰ ਠਿਕਾਣਿਆਂ ਉੱਤੇ ਛਾਪੇਮਾਰੀ ਕੀਤੀ ਹੈ , ਹੁਣ ਤੱਕ ਛਾਪੇਮਾਰੀ ਦੌਰਾਨ ਵੱਡੀ ਮਾਤਰਾ ਵਿੱਚ ਨਕਦੀ ਬਰਾਮਦ ਹੋਣ ਦੀ ਖ਼ਬਰ ਸਾਹਮਣੇ ਆਈ ਹੈ . ਛਾਪੇਮਾਰੀ ਵਿਚ ਬਰਾਮਦ ਹੋਏ ਗਹਿਣਿਆਂ ਦੀ ਕੀਮਤ ਦੀ ਗਣਨਾ ਕੀਤੀ ਜਾ ਰਹੀ ਹੈ , ਮੁੱਖ ਮੰਤਰੀ ਕਮਲ ਨਾਥ ਨੇ ਇਸਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ ਹੈ ਜਦਕਿ ਬੀਜੇਪੀ ਨੇ ਇਸਨੂੰ ਇਨਕਮ ਟੈਕਸ ਵਿਭਾਗ ਦੀ ਕਾਰਵਾਈ ਦੱਸਿਆ ਹੈ , ਇਸ ਦੌਰਾਨ ਸੀਆਰਪੀਐਫ ਅਤੇ ਮੱਧਪ੍ਰਦੇਸ਼ ਪੁਲਿਸ ਵਿੱਚ ਤਕਰਾਰ ਵੀ ਵੇਖਣ ਨੂੰ ਮਿਲੀ |


ਐਤਵਾਰ ਤੋਂ ਸ਼ੁਰੂ ਹੋਣ ਵਾਲੀ ਇਹ ਕਾਰਵਾਈ ਸੋਮਵਾਰ ਨੂੰ ਜਾਰੀ ਹੈ. ਹਾਲਾਂਕਿ, ਇਸ ਸਮੇਂ ਕਿਸੇ ਨੂੰ ਗ੍ਰਿਫਤਾਰ ਕਰਨ ਦੀ ਸੰਭਾਵਨਾ ਨਹੀਂ ਹੈ , ਆਮਦਨ ਕਰ ਵਿਭਾਗ ਦੀ ਟੀਮ ਅਸ਼ਵਨੀ ਸ਼ਰਮਾ ਦੇ ਘਰ ਨੋਟਾਂ ਦੀ ਗਿਣਤੀ ਕਰਨ ਵਾਲੀ ਮਸ਼ੀਨ ਲੈ ਕੇ ਵੀ ਪੁੱਜੀ ਹੈ ,ਇਨਕਮ ਟੈਕਸ ਨੇ ਐਤਵਾਰ ਨੂੰ ਭੋਪਾਲ ਅਤੇ ਇੰਦੌਰ ਵਿਚ ਇਕੱਠੇ ਛਾਪੇ ਮਾਰੇ , ਵਿਭਾਗ ਦੀ ਟੀਮ ਨੇ ਭੋਪਾਲ ਪਲੈਟੀਨਮ ਪਲਾਜ਼ਾ ਬਿਲਡਿੰਗ ਦੀ ਛੇਵੀਂ ਮੰਜ਼ਿਲ ਦੇ ਦਫਤਰ , ਨਾਦਿਰ ਕਲੋਨੀ ਸਥਿਤ ਘਰ, ਵਿਜੈਨਗਰ ਦੇ ਦਫ਼ਤਰ, DCM ਹਾਈਟਸ ਦੇ ਦਫਤਰ ਸਮੇਤ ਹੋਰ ਸਥਾਨ, 'ਤੇ ਛਾਪੇ ਮਾਰੇ |

ਪ੍ਰਵੀਨ ਕੱਕੜ ਸਟੇਟ ਪੁਲਿਸ ਸਰਵਿਸ ਦੇ ਸਾਬਕਾ ਅਫਸਰ ਹਨ , ਉਹ ਸਾਬਕਾ ਕੇਂਦਰੀ ਮੰਤਰੀ ਕਾਂਟੀਲਾੱਲ ਭੂਰੀਆ ਦੇ ਓਐਸਡੀ ਵੀ ਸਨ , ਸਰਕਾਰੀ ਨੌਕਰੀ ਛੱਡਣ ਵਾਲੇ ਕੱਕੜ ਹੁਣ ਕਮਲ ਨਾਥ ਦੇ ਓਐਸਡੀ ਹਨ , ਸੂਤਰਾਂ ਨੇ ਦੱਸਿਆ ਕਿ ਕੱਕੜ ਦੇ ਘਰ ਦੇ ਬਾਹਰ ਸ਼ਾਮੀਂ ਸ਼ਹਿਰ ਦੇ ਪੁਲਿਸ ਸੁਪਰਡੈਂਟ (ਸੀ. ਐਸ.ਪੀ.) ਦੀ ਅਗਵਾਈ ਹੇਠ ਮੱਧ ਪ੍ਰਦੇਸ਼ ਪੁਲਿਸ ਦੇ 20 ਹਥਿਆਰਬੰਦ ਸੈਨਿਕਾਂ ਨੂੰ ਤਾਇਨਾਤ ਕੀਤਾ ਗਿਆ ਹੈ ,ਵਿਜੇ ਨਗਰ ਇਲਾਕੇ ਦੇ ਸੀਐਸਪੀ ਪੰਕਜ ਦੀਕਸ਼ਿਤ ਨੇ ਕਿਹਾ, "ਮੌਕੇ 'ਤੇ ਬਿਲਕੁਲ ਸ਼ਾਂਤੀ ਹੈ, ਸਾਨੂੰ ਨਿਯਮਤ ਪ੍ਰਕਿਰਿਆ ਦੇ ਤਹਿਤ ਇੱਥੇ ਤਾਇਨਾਤ ਕੀਤਾ ਗਿਆ ਹੈ ਤਾਂ ਕਿ ਕਾਨੂੰਨ ਅਤੇ ਵਿਵਸਥਾ ਦੀ ਸਥਿਤੀ ਬਣੀ ਰਹੇ |

ਦੂਜੇ ਪਾਸੇ 'ਤੇ ਛਾਪੇ ਤੇ ਮੁੱਖ ਮੰਤਰੀ ਕਮਲ ਨਾਥ ਨੇ ਭਾਜਪਾ ਤੇ ਦੋਸ਼ ਲਾਇਆ ਹੈ ਕਿ ਮੋਦੀ ਸਰਕਾਰ ਨੂੰ ਆਪਣੀ ਹਾਰ ਦਿਸ ਰਹੀ ਹੈ ਇਸ ਲਈ ਵਿਰੋਧੀਆਂ ਨੂੰ ਡਰਾਉਣ ਲਈ ਅਜਿਹੀ ਕਾਰਵਾਈ ਕੀਤੀ ਜਾ ਰਹੀ ਹੈ , ਸੂਬੇ ਵਿੱਚ ਆਮਦਨ ਕਰ ਵਿਭਾਗ ਦੇ ਛਾਪਿਆਂ ਦਾ ਜਵਾਬ ਦਿੰਦੇ ਹੋਏ, ਮੁੱਖ ਮੰਤਰੀ ਕਮਲ ਨਾਥ ਨੇ ਇੱਕ ਬਿਆਨ ਜਾਰੀ ਕੀਤਾ ਹੈ |