ਪਹਿਲਾਂ ਵਿਆਹ ਵਿਚੋਲੇ (ਵਿਚਲਾ+ਓਹਲਾ) ਤੋਂ ਬਿਨਾਂ ਸੰਭਵ ਨਹੀਂ ਹੁੰਦਾ ਸੀ। ਦੋਵਾਂ ਪਰਿਵਾਰਾਂ ਨੂੰ ਮਿਲਾਉਣ ਵਾਲਾ ਵਿਚੋਲਾ ਹੀ ਵਿਆਹ ਵਿਚ ਮੋਹਰੀ ਹੁੰਦਾ ਸੀ। ਵਿਚੋਲੇ ਤੋਂ ਬਿਨਾਂ ਵਿਆਹ ਦੀ ਕੋਈ ਵੀ ਰਸਮ ਪੂਰੀ ਨਹੀਂ ਸੀ ਹੁੰਦੀ। ਵਿਚੋਲਾ ਦੋਹਾਂ ਧਿਰਾਂ ਨੂੰ ਇੱਕ ਦੂਜੇ ਬਾਰੇ ਵਧਾ ਚੜ੍ਹਾ ਕੇ ਦੱਸਦਾ ਸੀ। ਵਿਆਹ ਤੋਂ ਬਾਅਦ ਅਗਰ ਕਿਸੇ ਘਰ ਵਿਚ ਕੋਈ ਲੜਾਈ ਜਾਂ ਝਗੜਾ ਹੋ ਜਾਂਦਾ ਤਾਂ ਮਾਪਿਆਂ ਤੋਂ ਪਹਿਲਾਂ ਵਿਚੋਲੇ ਨੂੰ ਸੱਦਿਆ ਜਾਂਦਾ। ਜੇਕਰ ਕਿਸੇ ਦੀ ਕੁੜੀ ਸੁਖੀ ਜਾਂ ਦੁਖੀ ਹੁੰਦੀ ਦੋਵੇਂ ਹੀ ਸਥਿਤੀਆਂ ਵਿਚ ਵਿਚੋਲੇ ਨੂੰ ਕੀ-ਕੀ ਨਹੀਂ ਆਖਿਆ ਜਾਂਦਾ ਇਸ ਤੋਂ ਸਾਰੇ ਭਲੀ ਭਾਂਤੀ ਹੀ ਜਾਣੂੰ ਹਨ। ਵਿਆਹ ਵੇਲੇ ਲੜਕੇ ਵਾਲੇ ਆਪਣੇ ਮੁਤਾਬਿਕ ਵਿਚੋਲੇ ਨੂੰ ਤੋਹਫ਼ੇ ਦਿੰਦੇ। ਪਰ ਲੜਕੀ ਵਾਲਿਆਂ ਤੋਂ ਕੁੱਝ ਵੀ ਨਹੀਂ ਸੀ ਲਿਆ ਜਾਂਦਾ।
ਪਰ ਹੁਣ ਤਾਂ ਇਸ ਆਧੁਨਿਕ ਯੁੱਗ ਵਿਚ ਵਿਚੋਲਾ ਨਾਂ ਦਾ ਪ੍ਰਾਣੀ ਹੀ ਨਹੀਂ ਪਾਇਆ ਜਾਂਦਾ। ਵਿਆਹ ਮੈਟਰੋਮੋਨੀਅਲ, ਨੈੱਟ ਦੀਆਂ ਵੈੱਬ ਸਾਈਟਾਂ ਮੈਰਿਜ ਬਿਊਰੋ ਦੁਆਰਾ ਕੀਤੇ ਜਾਂਦੇ ਹਨ। ਵਿਆਹ ਤੋਂ ਬਾਅਦ ਤਾਂ ਕੀ ਵਿਆਹ ਵਾਲੇ ਦਿਨ ਵੀ ਉਨ੍ਹਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਹੁੰਦੀ। ਕਈ ਮੁੰਡੇ ਕੁੜੀਆਂ ਪੜ੍ਹਦੇ-ਪੜ੍ਹਦੇ ਹੀ ਆਪਸ ਵਿਚ ਵਿਆਹ ਕਰਵਾ ਲੈਂਦੇ ਹਨ। ਅੱਜ ਕੱਲ੍ਹ ਦਾ ਆਪਣੀ ਜਾਤ ਬਾਹਰ ਵਿਆਹ ਕਰਵਾਉਣ ਦਾ ਪ੍ਰਚਲਣ ਵੀ ਵੱਧ ਰਿਹਾ ਹੈ ਜੋ ਕਿ ਬਿਨਾਂ ਵਿਚੋਲੇ ਅਖ਼ਬਾਰਾਂ ਜਾਂ ਇੰਟਰਨੈੱਟ ਰਾਹੀ ਹੀ ਹੁੰਦੇ ਹਨ ਜਿਸ ਵਿਚ ਪਹਿਲਾਂ ਹੀ ਲੀਖ ਦਿੱਤਾ ਜਾਂਦਾ ਹੈ ਕਿ ਸਾਡੀ ਕੋਈ ਗਰੰਟੀ ਨਹੀਂ। ਅੱਜ ਕੱਲ੍ਹ ਲੜਕੇ ਜਾਂ ਲੜਕੀ ਨੂੰ ਬਾਹਰ ਭੇਜਣ ਦਾ ਰਿਵਾਜ ਵੀ ਵੱਧ ਜਾ ਚੁੱਕਾ ਹੈ ਲੜਕੇ ਜਾਂ ਲੜਕੀ ਵਾਲੇ ਮੈਟਰੋਮੋਨੀਅਲ ਦੇਣ ਸਮੇਂ ਪਹਿਲਾਂ ਹੀ ਲੀਖ ਦਿੰਦੇ ਹਨ ਕਿ ਵਿਆਹ ਬਿਨਾਂ ਵਿਚੋਲੇ ਤੋ ਹੋਵੇਗਾ ਉਹੀ ਸੰਪਰਕ ਕਰਨ ਜੋ ਲੜਕੀ ਜਾਂ ਲੜਕੇ ਦੇ ਭੈਣ ਜਾਂ ਭਰਾ ਨੂੰ ਬਾਹਰ ਲਿਜਾ ਸਕਦੇ ਹਨ।
ਵਿਚੋਲੇ ਦੀ ਅਹਿਮੀਅਤ ਘਟਾਉਣ ਵਿਚ ਜਿੱਥੇ ਮੀਡੀਆ ਨੇ ਆਪਣੀ ਅਹਿਮ ਭੂਮਿਕਾ ਨਿਭਾਈ ਹੈ ਉੱਥੇ ਮੋਬਾਇਲ ਦਾ ਵੀ ਇਸ ਵਿਚ ਵੱਡਾ ਹੱਥ ਹੈ ਕਿਉਂਕਿ ਜੋ ਰਾਏ ਮਸ਼ਵਰਾ ਵਿਚੋਲੇ ਦੁਆਰਾ ਹੁੰਦਾ ਸੀ ਅੱਜ ਕੱਲ੍ਹ ਦੋਨੋਂ ਧਿਰਾਂ ਫ਼ੋਨ ਤੇ ਆਪਸ ਵਿਚ ਹੀ ਕਰ ਲੈਂਦੀਆਂ ਹਨ। ਇਸ ਲਈ ਜ਼ਰੂਰਤ ਹੈ ਆਧੁਨਿਕ ਪੀੜੀ ਨੂੰ ਸਮਝਣ ਦੀ ਕਿ ਵਿਆਹ ਜਿਹੇ ਪਵਿੱਤਰ ਰਿਸ਼ਤੇ ਵਿਚ ਬੰਨ੍ਹਣ ਸਮੇਂ ਜ਼ਰੂਰਤ ਹੈ ਇਕ ਵਧਿਆ ਮੈਟਰੋਮੋਨੀਅਲ ਸਾਈਟਾਂ ਅਤੇ ਮੈਰਿਜ ਬਿਊਰੋ ਦੀ। ਦੁਨੀਆ ਭਰ 'ਚ ਮਸ਼ਹੂਰ ਤੇ ਦੇਸ਼ -ਵਿਦੇਸ਼ 'ਚ ਬੇਠੇ ਕਰੋੜਾ ਭਾਰਤੀਆਂ ਅਤੇ ਹੋਰਨਾਂ ਦੇਸ਼ ਦੇ ਲੋਕ ਦੀ ਪਹਿਲੀ ਪਸੰਦ ਕੈਨੇਡਾ ਦਾ ਨੰਬਰ-1 ਐਨ.ਆਰ.ਆਈ. ਮੈਰਿਜ ਬਿਊਰੋ ਅਤੇ ਮੈਟਰੋਮੋਨੀਅਲ ਸਾਈਟ ਲੋਕਾਂ ਦੇ ਦਿਲਾਂ 'ਚ ਆਪਣੀ ਡੂੰਗੀ ਥਾਂ ਬਣਾ ਚੁਕਿਆ ਹੈ। ਇਸ ਲਈ ਹਰ ਵਰਗ ਅਤੇ ਹਰ ਉਮਰ ਦੇ ਰਿਸ਼ਤਿਆਂ ਲਈ ਐਨ.ਆਰ.ਆਈ. ਮੈਰਿਜ ਬਿਊਰੋ ਅਤੇ ਮੈਟਰੋਮੋਨੀਅਲ ਸਾਈਟ www.nrimb.com ਤੇ ਜਾਓ ਜਾਂ ਫੇਰ ਕਾਲ ਕਰ ਸਕਦੇ ਹੋ +1 647-888-6000 ਤੇ।