ਤਹਿਰਾਨ , 09 ਅਕਤੂਬਰ ( NRI MEDIA )
ਇਰਾਨ ਵਿਚ 40 ਸਾਲਾਂ ਤੋਂ ਔਰਤਾਂ ਨੂੰ ਫੁੱਟਬਾਲ ਸਮੇਤ ਕੋਈ ਵੀ ਖੇਡ ਦੇਖਣ ਸਟੇਡੀਅਮ ਵਿਚ ਜਾਣ ਦੀ ਆਗਿਆ ਨਹੀਂ ਸੀ ,ਇਹ ਕੱਟੜਪੰਥੀ ਪਰੰਪਰਾ ਹੁਣ ਖਤਮ ਹੋ ਗਈ ਹੈ , ਈਰਾਨ ਸਰਕਾਰ ਨੇ ਫੈਡਰੇਸ਼ਨ ਇੰਟਰਨੈਸ਼ਨਲ ਫੁੱਟਬਾਲ ਐਸੋਸੀਏਸ਼ਨ (ਫੀਫਾ) ਦੇ ਆਦੇਸ਼ ਅਤੇ ਪਿਛਲੇ ਮਹੀਨੇ ਹੋਈ ‘ਬਲੂ ਗਰਲ’ ਦੀ ਮੌਤ ਦੇ ਬਾਅਦ ਔਰਤਾਂ ਨੂੰ ਸਟੇਡੀਅਮ ਵਿੱਚ ਦਾਖਲਾ ਦੇਣ ਦਾ ਫੈਸਲਾ ਕੀਤਾ ਹੈ।
ਫੀਫਾ ਵਿਸ਼ਵ ਕੱਪ 2022 ਕੁਆਲੀਫਾਇਰ ਵੀਰਵਾਰ ਨੂੰ ਈਰਾਨ ਫੁੱਟਬਾਲ ਟੀਮ ਅਤੇ ਕੋਲੰਬੀਆ ਵਿਚਾਲੇ ਹੋਣ ਵਾਲਾ ਹੈ,ਇਸ ਦੇ ਲਈ ਈਰਾਨ ਦੀ ਸਰਕਾਰ ਨੇ 3500 ਔਰਤਾਂ ਨੂੰ ਮੈਚ ਦੇਖਣ ਦੀ ਆਗਿਆ ਦਿੱਤੀ ਹੈ ਜਦੋਂ ਕਿ ਸਟੇਡੀਅਮ ਵਿਚ 1 ਲੱਖ ਦਰਸ਼ਕਾਂ ਦੀ ਸਮਰੱਥਾ ਹੈ |
ਮਹਿਲਾ ਪੱਤਰਕਾਰ ਨੇ ਕਿਹਾ - ਮੈਚ ਦਾ ਅਨੁਭਵ ਕਰੇਗੀ
ਇਰਾਨ ਦੀ ਮਹਿਲਾ ਪੱਤਰਕਾਰ ਰਾਹਾ ਪੁਰਖਖਸ਼ ਵੀ ਇਨ੍ਹਾਂ 3,500 ਔਰਤਾਂ ਵਿਚੋਂ ਇਕ ਹੈ ਜਿਨ੍ਹਾਂ ਨੇ ਮੈਚ ਲਈ ਟਿਕਟਾਂ ਬੁੱਕ ਕੀਤੀਆਂ ਸਨ , ਰਾਹਾ ਨੇ ਕਿਹਾ, "ਮੈਂ ਅਜੇ ਵੀ ਵਿਸ਼ਵਾਸ ਨਹੀਂ ਕਰ ਸਕਦੀ ਕਿ ਇਹ ਇਰਾਨ ਵਿੱਚ ਹੋ ਰਿਹਾ ਹੈ , ਮੈਂ ਪਿਛਲੇ ਕਈ ਸਾਲਾਂ ਤੋਂ ਇਸਦੇ ਲਈ ਕੰਮ ਕੀਤਾ ਅਤੇ ਟੀ ਵੀ 'ਤੇ ਦੇਸ਼ ਵਿਚ ਹੋ ਰਹੇ ਪ੍ਰਦਰਸ਼ਨ ਨੂੰ ਵੀ ਵੇਖਿਆ. ਹੁਣ ਮੈਂ ਇਸਦਾ ਅਨੁਭਵ ਕਰ ਸਕਦੀ ਹਾਂ |
‘ਬਲੂ ਗਰਲ ’ ਨੂੰ ਮਿਲੀ ਸੀ 6 ਮਹੀਨੇ ਦੀ ਸਜ਼ਾ
ਈਰਾਨ ਦਾ 29 ਸਾਲਾ ਸਹਾਰ ਖੋਦਾਯਰੀ ਫੁੱਟਬਾਲ ਦੀ ਪ੍ਰਸ਼ੰਸਕ ਸੀ। ਇਸ ਸਾਲ ਮਾਰਚ ਵਿਚ ਸਹਾਰ ਫੁਟਬਾਲ ਮੈਚ ਦੇਖਣ ਲਈ ਮੁੰਡਿਆਂ ਦੇ ਕੱਪੜੇ ਪਹਿਨੇ ਤਹਿਰਾਨ ਸਟੇਡੀਅਮ ਪਹੁੰਚੀ ਸੀ , ਇਸ ਸਮੇਂ ਦੌਰਾਨ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ , ਇਸ ਤੋਂ ਬਾਅਦ ਅਦਾਲਤ ਨੇ ਸਹਾਰ ਨੂੰ 6 ਮਹੀਨੇ ਦੀ ਸਜ਼ਾ ਸੁਣਾਈ ਸੀ , ਪਿਛਲੇ ਮਹੀਨੇ ਸਹਾਰ ਨੇ ਜੇਲ ਜਾਣ ਦੇ ਡਰੋਂ ਆਪਣੇ ਆਪ ਨੂੰ ਅੱਗ ਲਾ ਕੇ ਹੱਤਿਆ ਕਰ ਲਈ ਸੀ।