ਈਰਾਨ – ਪਾਕਿ ਸ਼ੀਆ ਸ਼ਰਧਾਲੂਆਂ ਨਾਲ ਭਰੀ ਬੱਸ ਹਾਦਸਾਗ੍ਰਸਤ, ਲਾਸ਼ਾਂ ਦੇ ਲੱਗੇ ਢੇਰ

by vikramsehajpal

ਵੈੱਬ ਡੈਸਕ (ਸਾਹਿਬ) - ਪਾਕਿਸਤਾਨ ਤੋਂ ਇਰਾਕ ਜਾ ਰਹੀ ਸ਼ੀਆ ਸ਼ਰਧਾਲੂਆਂ ਦੀ ਬੱਸ ਮੱਧ ਈਰਾਨ ਵਿੱਚ ਹਾਦਸਾਗ੍ਰਸਤ ਹੋ ਗਈ, ਜਿਸ ਵਿੱਚ ਘੱਟੋ-ਘੱਟ 28 ਲੋਕਾਂ ਦੀ ਮੌਤ ਹੋ ਗਈ। ਇਕ ਅਧਿਕਾਰੀ ਨੇ ਬੁੱਧਵਾਰ ਨੂੰ ਇਸ ਘਟਨਾ ਦੀ ਪੁਸ਼ਟੀ ਕੀਤੀ। ਦੱਸ ਦਈਏ ਕਿ ਸਰਕਾਰੀ ਸਮਾਚਾਰ ਏਜੰਸੀ IRNA ਮੁਤਾਬਕ ਸਥਾਨਕ ਐਮਰਜੈਂਸੀ ਅਧਿਕਾਰੀ ਮੁਹੰਮਦ ਅਲੀ ਮਲਕਜ਼ਾਦੇਹ ਨੇ ਦੱਸਿਆ ਕਿ ਇਹ ਹਾਦਸਾ ਮੱਧ ਈਰਾਨ ਦੇ ਯਜ਼ਦ ਸੂਬੇ 'ਚ ਮੰਗਲਵਾਰ ਰਾਤ ਨੂੰ ਵਾਪਰਿਆ।

ਉਨ੍ਹਾਂ ਦੱਸਿਆ ਕਿ ਇਸ ਹਾਦਸੇ 'ਚ 23 ਹੋਰ ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ 'ਚੋਂ 14 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਨ੍ਹਾਂ ਦੱਸਿਆ ਕਿ ਬੱਸ ਦੇ ਸਾਰੇ ਯਾਤਰੀ ਪਾਕਿਸਤਾਨ ਦੇ ਸਨ। ਬੱਸ ਵਿੱਚ 51 ਲੋਕ ਸਵਾਰ ਸਨ ਜਦੋਂ ਇਹ ਈਰਾਨ ਦੀ ਰਾਜਧਾਨੀ ਤਹਿਰਾਨ ਤੋਂ ਲਗਭਗ 500 ਕਿਲੋਮੀਟਰ (310 ਮੀਲ) ਦੱਖਣ-ਪੂਰਬ ਵਿੱਚ ਟਾਫਟ ਸ਼ਹਿਰ ਦੇ ਬਾਹਰ ਹਾਦਸਾਗ੍ਰਸਤ ਹੋ ਗਈ। ਈਰਾਨੀ ਮੀਡੀਆ ਨੇ ਹਾਦਸੇ ਲਈ ਬੱਸ ਦੇ ਬ੍ਰੇਕ ਫੇਲ ਹੋਣ ਅਤੇ ਉਸ ਦੇ ਡਰਾਈਵਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ।