IPL T20 : ਬੈਂਗਲੋਰ ਨੇ ਜਿੱਤ ਨਾਲ ਕੀਤਾ ਅੰਤ, ਹੈਦਰਾਬਾਦ ਨੂੰ 4 ਵਿਕਟਾਂ ਨਾਲ ਹਰਾਇਆ

by mediateam

ਬੈਂਗਲੋਰ (ਵਿਕਰਮ ਸਹਿਜਪਾਲ) : ਇੰਡੀਅਨ ਪ੍ਰੀਮਿਅਰ ਲੀਗ ਦੇ 12ਵੇਂ ਸੀਜ਼ਨ ਦਾ ਆਗਾਜ਼ ਹਾਰ ਨਾਲ ਕਰਨ ਵਾਲੀ ਟੀਮ ਰਾਇਲ ਚੈਲੇਂਜਰਜ਼ ਬੈਂਗਲੋਰ ਨੇ ਲੀਗ ਦਾ ਅੰਤ ਜਿੱਤ ਨਾਲ ਕੀਤਾ ਹੈ। ਚੇਨੱਈ ਦੇ ਐੱਮ ਚਿੰਨਾਸਵਾਮੀ ਮੈਦਾਨ 'ਤੇ ਖੇਡੇ ਗਏ ਆਪਣੇ ਆਖ਼ਰੀ ਮੈਚ ਵਿੱਚ ਸਨਰਾਇਜ਼ਰਜ਼ ਨੂੰ ਬੈਂਗਲੋਰ ਨੇ 4 ਵਿਕਟਾਂ ਨਾਲ ਹਰਾਇਆ। ਇਸ ਹਾਰ ਤੋਂ ਬਾਅਦ ਹੈਦਰਾਬਾਦ ਦੀਆਂ ਪਲੇਆਫ਼ ਵਿੱਚ ਜਾਣ ਦੀਆਂ ਸਥਿਤੀਆਂ ਨੂੰ ਹੋਰ ਮੁਸ਼ਕਲ ਕਰ ਦਿੱਤਾ ਹੈ।

ਹੈਦਰਾਬਾਦ ਨੇ ਆਪਣੇ ਕਪਤਾਨ ਕੇਨ ਵਿਲੀਅਮਸਨਜ਼ ਦੀ ਨਾਬਾਦ 70 ਦੌੜਾਂ ਦੀ ਪਾਰੀ ਦੇ ਦਮ ਨਾਲ ਬੈਂਗਲੋਰ ਦੇ ਸਾਹਮਣੇ 176 ਦੌੜਾਂ ਦਾ ਮਜ਼ਬੂਦ ਟੀਚਾ ਰੱਖਿਆ, ਜਿਸ ਨੂੰ ਮੇਜ਼ਬਾਨ ਟੀਮ ਨੇ ਆਖ਼ਰੀ ਦੀਆਂ 4 ਗੇਂਦਾਂ ਤੋਂ ਪਹਿਲਾਂ ਹੀ ਹਾਸਲ ਕਰ ਲਿਆ।ਇਹ ਹੈਦਰਾਬਾਦ ਦਾ ਵੀ ਲੀਗ ਦਾ ਆਖ਼ਰੀ ਮੈਚ ਸੀ। ਉਸ ਦੇ 14 ਮੈਚਾਂ ਵਿੱਚੋਂ 6 ਜਿੱਤੇ ਹਨ ਅਤੇ 8 ਹਾਰੇ ਹਨ, ਜਿਸ ਨਾਲ ਉਸ ਦੇ 12 ਅੰਕ ਹਨ।ਹੈਦਰਾਬਾਦ ਦੀ ਪਲੇਆਫ਼ ਵਿੱਚ ਐਂਟਰੀ ਕੋਲਕਾਤਾ ਦੀ ਹਾਰ ਨਾਲ ਹੀ ਹੋ ਸਕਦੀ ਹੈ।