by vikramsehajpal
ਵੈੱਬ ਡੈਸਕ (ਐਨ.ਆਰ.ਆਈ.ਮੀਡਿਆ) : ਮੁੰਬਈ ਇੰਡੀਅਨਜ਼ ਨੇ ਵੀਰਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ ਵਿਚ ਕਿੰਗਜ਼ ਇਲੈਵਨ ਪੰਜਾਬ ਨੂੰ 48 ਦੌੜਾਂ ਨਾਲ ਹਰਾ ਦਿੱਤਾ। ਮੁੰਬਈ ਨੇ ਪਹਿਲਾਂ ਬੱਲੇਬਾਜ਼ੀ ਲਈ ਭੇਜੇ ਜਾਣ 'ਤੇ 4 ਵਿਕਟਾਂ 'ਤੇ 191 ਦੌੜਾਂ ਬਣਾਈਆਂ। ਜਵਾਬ ਵਿਚ ਪੰਜਾਬ ਦੀ ਟੀਮ 8 ਵਿਕਟਾਂ 'ਤੇ 143 ਦੌੜਾਂ ਹੀ ਬਣਾ ਸਕੀ।
ਡੈੱਥ ਓਵਰਾਂ ਦੇ ਮਾਹਿਰ ਬੁਮਰਾਹ ਨੇ 4 ਓਵਰਾਂ ਵਿਚ 18 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ। ਪੰਜਾਬ ਦੇ ਬੱਲੇਬਾਜ਼ਾਂ ਵਿਚ ਸਿਰਫ ਨਿਕੋਲਸ ਪੂਰਨ ਹੀ ਟਿਕ ਕੇ ਖੇਡ ਸਕਿਆ, ਜਿਸ ਨੇ 27 ਗੇਂਦਾਂ 'ਤੇ 3 ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ 44 ਦੌੜਾਂ ਬਣਾਈਆਂ। ਉਸ ਨੂੰ ਜੇਮਸ ਪੈਟਿੰਸਨ ਨਾਲ ਵਿਕਟਾਂ ਦੇ ਪਿੱਛੇ ਕਵਿੰਟਨ ਡੀ ਕੌਕ ਦੇ ਹੱਥੋਂ ਕੈਚ ਕਰਵਾਇਆ।
ਮਯੰਕ ਅਗਰਵਾਲ 25 ਦੌੜਾਂ ਬਣਾ ਕੇ ਬੁਮਰਾਹ ਦਾ ਸ਼ਿਕਾਰ ਹੋਇਆ। ਉਥੇ ਹੀ ਫਾਰਮ ਵਿਚ ਚੱਲ ਰਿਹਾ ਕਪਤਾਨ ਕੇ. ਐੱਲ. ਰਾਹੁਲ 17 ਦੇ ਸਕੋਰ 'ਤੇ ਰਾਹੁਲ ਚਾਹਰ ਨੂੰ ਰਿਟਰਨ ਕੈਚ ਦੇ ਬੈਠਾ।
More News
NRI Post