ਨਿਊਜ਼ ਡੈਸਕ (ਰਿੰਪੀ ਸ਼ਰਮਾ) : ਇੰਡੀਅਨ ਪ੍ਰੀਮੀਅਰ ਲੀਗ 2022 ਦਾ 17 ਮੈਚ ਚੇਨਈ ਸੁਪਰ ਕਿੰਗਜ਼ ਤੇ ਸਨਰਾਈਜ਼ਰਜ਼ ਹੈਦਰਾਬਾਦ ਦਰਮਿਆਨ ਮੁੰਬਈ ਦੇ ਡੀ ਵਾਈ ਪਾਟਿਲ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਹੈਦਰਾਬਾਦ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਚੇਨਈ ਨੇ ਨਿਰਧਾਰਤ 20 ਓਵਰਾਂ 'ਚ 7 ਵਿਕਟਾਂ ਦੇ ਨੁਕਸਾਨ 'ਤੇ 154 ਦੌੜਾਂ ਬਣਾਈਆਂ।
ਚੇਨਈ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਉਸ ਦੇ ਸਲਾਮੀ ਬੱਲੇਬਾਜ਼ ਰੌਬਿਨ ਉਥੱਪਾ 15 ਦੌੜਾਂ ਦੇ ਨਿੱਜੀ ਸਕੋਰ 'ਤੇ ਵਾਸ਼ਿੰਗਟਨ ਸੁੰਦਰ ਦੀ ਗੇਂਦ 'ਤੇ ਮਾਰਕਰਮ ਨੂੰ ਕੈਚ ਦੇ ਕੇ ਪਵੇਲੀਅਨ ਪਰਤ ਗਏ। ਚੇਨਈ ਨੂੰ ਦੂਜਾ ਝਟਕਾ ਰਿਤੂਰਾਜ ਗਾਇਕਵਾੜ ਦੇ ਤੌਰ 'ਤੇ ਲੱਗਾ। ਰਿਤੂਰਾਜ ਟੀ. ਨਟਰਾਜਨ ਵਲੋਂ ਐੱਲ. ਬੀ. ਡਬਲਯੂ. ਆਊਟ ਹੋਏ।
ਚੇਨਈ ਨੂੰ ਤੀਜਾ ਝਟਕਾ ਉਦੋਂ ਲੱਗਾ ਜਦੋਂ ਅੰਬਾਤੀ ਰਾਇਡੂ 27 ਦੌੜਾਂ ਦੇ ਨਿੱਜੀ ਸਕੋਰ 'ਤੇ ਵਾਸ਼ਿੰਗਟਨ ਸੁੰਦਰ ਦੀ ਗੇਂਦ 'ਤੇ ਮਾਰਕਰਮ ਨੂੰ ਕੈਚ ਦੇ ਕੇ ਆਊਟ ਹੋ ਗਏ। ਰਾਇਡੂ ਨੇ ਆਪਣੀ ਪਾਰੀ ਦੇ ਦੌਰਾਨ 4 ਚੌਕੇ ਵੀ ਲਾਏ। ਚੇਨਈ ਦੀ ਚੌਥੀ ਵਿਕਟ ਮੋਈਨ ਅਲੀ ਦੇ ਤੌਰ 'ਤੇ ਡਿੱਗੀ।
ਜਿੱਥੇ ਇਕ ਪਾਸ ਚੇਨਈ ਸੁਪਰ ਕਿੰਗਜ਼ ਆਪਣੇ ਤਿੰਨ ਮੈਚਾਂ 'ਚ ਹਾਰ ਦੇ ਨਾਲ 9ਵੇਂ ਸਥਾਨ 'ਤੇ ਹੈ ਜਦਕਿ ਸਨਰਾਈਜ਼ਰਜ਼ ਹੈਦਰਾਬਾਦ ਵੀ ਆਪਣੇ ਪਹਿਲੇ ਦੋ ਮੈਚ ਹਾਰ ਚੁੱਕੀ ਹੈ। ਜਿਸ ਤਰ੍ਹਾਂ ਦੋਵੇਂ ਟੀਮਾਂ ਅਜੇ ਤਕ ਪੁਆਇੰਟਸ ਟੇਬਲ 'ਚ ਬਿਨਾ ਕਿਸੇ ਅੰਕ ਦੇ ਖੜ੍ਹੀਆਂ ਹਨ, ਉਸ ਤਰ੍ਹਾ ਇਕ ਗੱਲ ਤੈਅ ਹੈ ਕਿ ਇਸ ਮੈਚ 'ਚ ਇਕ ਟੀਮ ਆਪਣਾ ਖਾਤਾ ਜ਼ਰੂਰ ਖੋਲੇਗੀ।