by vikramsehajpal
ਸਪੋਰਟਸ ਡੈਸਕ (NRI MEDIA) : ਬਿਹਤਰ ਪ੍ਰਦਰਸ਼ਨ ਕਰਨ ਦੇ ਬਾਵਜੂਦ ਹਾਰ ਦਾ ਸਾਹਮਣਾ ਕਰਨ ਵਾਲੀਆਂ ਮੁੰਬਈ ਤੇ ਪੰਜਾਬ ਦੀ ਟੀਮਾਂ ਦਾ ਅੱਜ (ਵੀਰਵਾਰ) ਨੂੰ ਮੈਚ ਹੋਵੇਗਾ। ਦੱਸ ਦਈਏ ਕਿ ਮੌਜੂਦਾ ਚੈਂਪੀਅਨ ਮੁੰਬਈ ਇੰਡੀਅਨਜ਼ ਨੇ ਆਪਣਾ ਪਹਿਲਾ ਮੈਚ ਗੁਆਇਆ ਸੀ ਪਰ ਕੋਲਕਾਤਾ ਨਾਈਟਰਾਈਡਰਜ਼ ਨੂੰ ਹਰਾ ਕੇ ਉਸ ਨੇ ਸ਼ਾਨਦਾਰ ਵਾਪਸੀ ਕੀਤੀ ਸੀ।
ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਖ਼ਿਲਾਫ਼ ਹਾਲਾਂਕਿ ਛੋਟੀਆਂ-ਛੋਟੀਆਂ ਗ਼ਲਤੀਆਂ ਕਾਰਨ ਉਸ ਨੂੰ ਮੁੜ ਹਾਰ ਸਹਿਣੀ ਪਈ। ਲਗਭਗ ਇਹੇ ਹਾਲਾਤ ਕਿੰਗਜ਼ ਇਲੈਵਨ ਪੰਜਾਬ ਦੇ ਵੀ ਹਨ ਜਿਸ ਨੇ ਦਿੱਲੀ ਕੈਪੀਟਲਜ਼ ਤੋਂ ਪਹਿਲਾ ਮੈਚ ਗੁਆਉਣ ਤੋਂ ਬਾਅਦ RCB ਖ਼ਿਲਾਫ਼ ਆਪਣਾ ਖ਼ਾਤਾ ਖੋਲਿਆ ਪਰ ਰਾਜਸਥਾਨ ਰਾਇਲਜ਼ ਖ਼ਿਲਾਫ਼ ਬਿਹਤਰੀਨ ਬੱਲੇਬਾਜ਼ੀ ਦੇ ਬਾਵਜੂਦ ਉਸ ਨੂੰ ਹਾਰ ਮਿਲੀ।
ਪੰਜਾਬ ਨੇ ਰਾਇਲਜ਼ ਨੂੰ 224 ਦੌੜਾਂ ਦਾ ਟੀਚਾ ਦਿੱਤਾ ਸੀ ਪਰ ਉਹ ਇਸ ਦਾ ਬਚਾਅ ਨਹੀਂ ਕਰ ਸਕੀ ਜੋ ਟੀਮ ਲਈ ਵੱਡਾ ਝਟਕਾ ਹੈ।
More News
NRI Post