19 ਸਤੰਬਰ ਤੋਂ ਸ਼ੁਰੂ ਹੋ ਸਕਦਾ IPL 2020..!

by

ਨਵੀਂ ਦਿੱਲੀ (ਐਨ.ਆਰ.ਆਈ. ਮੀਡਿਆ) : 19 ਸਤੰਬਰ ਨੂੰ ਇੰਡੀਅਨ ਪ੍ਰੀਮੀਅਰ ਲੀਗ (IPL) ਦੀ ਸ਼ੁਰੂਆਤ ਸੰਯੁਕਤ ਅਰਬ ਅਮੀਰਾਤ (UAE) ਵਿੱਚ ਹੋ ਸਕਦੀ ਹੈ। ਇਸਦਾ ਫਾਈਨਲ 8 ਨਵੰਬਰ ਨੂੰ ਖੇਡਿਆ ਜਾਵੇਗਾ। ਬੀਸੀਸੀਆਈ ਦੇ ਚੋਟੀ ਦੇ ਸੂਤਰਾਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਇਕ ਨਿਊਜ਼ ਏਜੰਸੀ ਨੂੰ ਦਿੱਤੀ। ਇਸ ਨੂੰ ਅੰਤਮ ਰੂਪ ਦੇਣ ਅਤੇ ਮਨਜ਼ੂਰੀ ਦੇਣ ਲਈ ਆਈਪੀਐਲ ਗਵਰਨਿੰਗ ਕੌਂਸਲ ਅਗਲੇ ਹਫਤੇ ਬੈਠਕ ਕਰੇਗੀ। ਪਤਾ ਲੱਗਿਆ ਹੈ ਕਿ ਕ੍ਰਿਕਟ ਬੋਰਡ ਆਫ ਇੰਡੀਆ (BCCI) ਨੇ ਆਪਣੀ ਯੋਜਨਾ ਫਰੈਂਚਾਇਜ਼ੀ ਨੂੰ ਦਿੱਤੀ ਹੈ। ਬੀਸੀਸੀਆਈ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ, " ਸੰਭਾਵਨਾ ਹੈ ਕਿ ਆਈਪੀਐਲ 19 ਸਤੰਬਰ ਨੂੰ ਸ਼ੁਰੂ ਹੋਵੇਗੀ ਅਤੇ ਫਾਈਨਲ 8 ਨਵੰਬਰ ਨੂੰ ਖੇਡਿਆ ਜਾਵੇਗਾ।

ਇਸ ਤਰ੍ਹਾਂ ਇਹ 51 ਦਿਨਾਂ ਤੱਕ ਚੱਲੇਗਾ ਅਤੇ ਇਹ ਫਰੈਂਚਾਇਜ਼ੀ ਅਤੇ ਬ੍ਰੌਡਕਾਸਟਰਾਂ ਤੋਂ ਇਲਾਵਾ ਹੋਰ ਹਿੱਸੇਦਾਰਾਂ ਲਈ ਅਨੁਕੂਲ ਹੋਵੇਗਾ।" ਦੱਸ ਦਈਏ ਕਿ ਅਕਤੂਬਰ-ਨਵੰਬਰ ਵਿੱਚ ਹੋਣ ਵਾਲੇ ਟੀ -20 ਵਰਲਡ ਕੱਪ ਨੂੰ ਮੁਲਤਵੀ ਕਰਨ ਦੇ ਕੌਮਾਂਤਰੀ ਕ੍ਰਿਕਟ ਪਰਿਸ਼ਦ ਦੇ ਫੈਸਲੇ ਤੋਂ ਬਾਅਦ ਆਈਪੀਐਲ ਸੰਭਵ ਹੋ ਗਿਆ ਹੈ। ਇਹ ਕਿਆਸ ਲਗਾਏ ਜਾ ਰਹੇ ਸਨ ਕਿ ਆਈਪੀਐਲ 26 ਸਤੰਬਰ ਤੋਂ ਸ਼ੁਰੂ ਹੋਵੇਗੀ। ਪਰ ਬੀਸੀਸੀਆਈ ਇਸਦੀ ਸ਼ੁਰੂਆਤ ਇੱਕ ਹਫ਼ਤੇ ਪਹਿਲਾਂ ਕਰਨਾ ਚਾਹੁੰਦਾ ਹੈ ਤਾਂ ਜੋ ਭਾਰਤੀ ਟੀਮ ਦਾ ਆਸਟਰੇਲੀਆ ਦੌਰਾ ਪ੍ਰਭਾਵਿਤ ਨਾ ਹੋਵੇ।