by jaskamal
ਨਿਊਜ਼ ਡੈਸਕ (ਜਸਕਮਲ) : ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ 'ਚ ਇਕ ਸੀਸੀਟੀਵੀ 'ਚ ਕੈਦ ਹੋਈ ਇਕ ਭਿਆਨਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਇਕ ਮਾਸੂਮ ਬੱਚੀ ਨੂੰ 4 5 ਆਵਾਰਾ ਕੁੱਤੇ ਨੋਚ ਰਹੇ ਹਨ। ਬੱਚੀ ਨੇ ਉਥੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਕੁੱਤਿਆਂ ਨੇ ਬੱਚੀ ਨੂੰ ਦਬੋਚ ਲਿਆ। ਇਕ ਤੋਂ ਬਾਅਦ ਇਕ ਕੁੱਤਿਆਂ ਨੇ ਬੱਚੀ ਨੂੰ ਨੋਚਿਆ।
ਸਮਾਂ ਰਹਿੰਦਿਆਂ ਇਕ ਰਾਹਗੀਰ ਨੇ ਕੁੱਤਿਆਂ ਨੇ ਪੱਥਰ ਮਾਰ ਕੇ ਉਥੋਂ ਭਜਾ ਦਿੱਤਾ। ਬੱਚੀ ਦੇ ਗੰਭੀਰ ਸੱਟਾਂ ਲੱਗੀਆਂ ਹਨ। ਬੱਚੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।