ਆਕਲੈਂਡ (Nri Media) : ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਈਡਨ ਪਾਰਕ ਵਿੱਚ ਖੇਡੇ ਗਏ ਦੂਜੇ ਇੱਕ ਰੋਜ਼ਾ ਮੈਚ ਵਿੱਚ ਮੇਜ਼ਬਾਨ ਟੀਮ ਨੇ ਭਾਰਤ ਨੂੰ 22 ਦੌੜਾਂ ਨਾਲ ਹਰਾ ਕੇ ਲੜੀ 2-0 ਨਾਲ ਜਿੱਤ ਲਈ ਹੈ।ਟੀ-20 ਸੀਰੀਜ਼ ਵਿੱਚ 5-0 ਨਾਲ ਕਲੀਨ ਸਵੀਪ ਤੋਂ ਬਾਅਦ ਕੀਵੀ ਟੀਮ ਨੇ ਵਨਡੇ ਮੈਚਾਂ ਵਿੱਚ ਸ਼ਾਨਦਾਰ ਵਾਪਸੀ ਕੀਤੀ। ਇਸ ਤੋਂ ਪਹਿਲਾਂ ਨਿਊਜ਼ੀਲੈਂਡ ਨੇ ਭਾਰਤ ਨੂੰ ਪਹਿਲੇ ਮੈਚ ਵਿੱਚ 4 ਵਿਕਟਾਂ ਨਾਲ ਹਰਾਇਆ ਸੀ।
ਦੂਜੇ ਵਨਡੇ ਮੈਚ ਵਿੱਚ ਭਾਰਤ ਨੇ ਟਾਸ ਜਿੱਤ ਕੇ ਮੇਜ਼ਬਾਨ ਟੀਮ ਨੂੰ ਬੱਲੇਬਾਜ਼ੀ ਲਈ ਸੱਦਾ ਦਿੱਤਾ। ਕੀਵੀ ਟੀਮ ਦੇ ਸਲਾਮੀ ਬੱਲੇਬਾਜ਼ਾਂ ਨੇ ਸ਼ਾਨਦਾਰ ਸ਼ੁਰੂਆਤ ਦਿੱਤੀ। ਹੈਨਰੀ ਨਿਕੋਲਸ ਅਤੇ ਮਾਰਟਿਨ ਗੁਪਟਿਲ ਨੇ 93 ਦੌੜਾਂ ਦੀ ਸਾਂਝੇਦਾਰੀ ਕੀਤੀ। ਯੁਜਵੇਂਦਰ ਚਾਹਲ ਇਸ ਜੋੜੀ ਨੂੰ ਤੋੜਨ ਵਿੱਚ ਕਾਮਯਾਬ ਰਹੇ ਅਤੇ ਹੈਨਰੀ ਨਿਕੋਲਜ਼ ਨੂੰ 41 ਦੌੜਾਂ 'ਤੇ ਐਲਬੀਡਬਲਯੂ ਕਰ ਪਵੇਲੀਅਨ ਭੇਜਿਆ।
ਇਸ ਤੋਂ ਬਾਅਦ ਕੀਵੀ ਟੀਮ ਦੀ ਪਾਰੀ ਲੜਖੜਾ ਗਈ ਅਤੇ ਟੀਮ ਸਿਰਫ਼ 175 ਦੌੜਾਂ 'ਤੇ 5 ਵਿਕਟਾਂ ਗੁਆ ਬੈਠੀ। ਰਾਸ ਟੇਲਰ ਨੇ ਪਾਰੀ ਨੂੰ ਸੰਭਾਲਦਿਆਂ ਟੀਮ ਨੂੰ 273 ਦੌੜਾਂ ਦੇ ਚੰਗੇ ਸਕੋਰ ਤੱਕ ਪਹੁੰਚਾਇਆ। ਟੀਚੇ ਦਾ ਪਿੱਛਾ ਕਰਨ ਉੱਤਰੀ ਭਾਰਤੀ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਭਾਰਤ ਨੇ ਆਪਣੀ ਸਲਾਮੀ ਜੋੜੀ ਦੀਆਂ ਵਿਕਟਾਂ 34 ਦੌੜਾਂ 'ਤੇ ਹੀ ਗਵਾ ਦਿੱਤੀਆਂ।