ਇੰਦੌਰ (ਸਾਹਿਬ) - ਮੱਧ ਪ੍ਰਦੇਸ਼ ਦੇ ਇੰਦੌਰ ਜ਼ਿਲ੍ਹੇ ‘ਚ 13 ਸਾਲਾ ਲੜਕੇ ਨੇ ਆਪਣੀ ਮਾਂ ‘ਤੇ ਮੋਬਾਈਲ ਫ਼ੋਨ ਦੀ ਵਰਤੋਂ ਕਰਨ ‘ਤੇ ਉਸ ‘ਤੇ ਦਾਤੀ ਨਾਲ ਹਮਲਾ ਕਰਨ ਦਾ ਦੋਸ਼ ਲਗਾਉਂਦੇ ਹੋਏ ਮਾਮਲਾ ਦਰਜ ਕਰਵਾਇਆ ਹੈ| ਅੱਠਵੀਂ ਜਮਾਤ ‘ਚ ਪੜ੍ਹਦੇ ਲੜਕੇ ਨੇ ਐੱਫਆਈਆਰ ਦਰਜ ਕਰਵਾਈ ਹੈ ਕਿ 25 ਅਗਸਤ (ਐਤਵਾਰ) ਨੂੰ ਉਸ ਦੀ ਮਾਂ ਨੇ ਉਸ ’ਤੇ ਦਾਤੀ ਨਾਲ ਉਦੋਂ ਹਮਲਾ ਕਰ ਦਿੱਤਾ, ਜਦੋਂ ਉਹ ਆਪਣੇ ਸਕੂਲ ਤੋਂ ਆਉਣ ਵਾਲੇ ਮੈਸੇਜ਼ ਦੇਖਣ ਲਈ ਮਾਂ ਦਾ ਫੋਨ ਦੇਖ ਰਿਹਾ ਸੀ।
ਲੜਕੇ ਦਾ ਦੋਸ਼ ਹੈ ਕਿ ਉਸ ਦੀ ਮਾਂ ਨੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਤੇ ਕਿਹਾ ਕਿ ਉਸ ਨੇ ਉਸ ਦੇ ਮੋਬਾਈਲ ਨੂੰ ਕਿਉਂ ਹੱਥ ਲਾਇਆ। ਲੜਕੇ ਨੇ ਇਹ ਵੀ ਦੋਸ਼ ਲਾਇਆ ਹੈ ਕਿ ਲੜਾਈ ਦੌਰਾਨ ਉਸ ਦੀ ਗੁੱਸੇ ‘ਚ ਆਈ ਮਾਂ ਨੇ ਨੇੜੇ ਪਈ ਦਾਤੀ ਚੁੱਕ ਕੇ ਉਸ ‘ਤੇ ਹਮਲਾ ਕਰ ਦਿੱਤਾ ਅਤੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਉਸ ਦੇ ਖੱਬੇ ਹੱਥ ‘ਤੇ ਸੱਟ ਲੱਗ ਗਈ।
ਲੜਕੇ ਦੀ ਸ਼ਿਕਾਇਤ ਦੇ ਆਧਾਰ ‘ਤੇ ਪੁਲੀਸ ਨੇ ਭਾਰਤੀ ਨਿਆਂ ਸੰਹਿਤਾ ਦੀਆਂ ਸਬੰਧਤ ਧਾਰਾਵਾਂ ਦੇ ਤਹਿਤ ਉਸ ਦੀ ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਬੱਚੇ ਦੀ ਮੈਡੀਕਲ ਜਾਂਚ ਵੀ ਕਰਵਾਈ ਗਈ ਹੈ। ਇਸ ਵੇਲੇ ਬੱਚਾ ਦਾਦਾ-ਦਾਦੀ ਕੋਲ ਰਹਿ ਰਿਹਾ ਹੈ ਤੇ ਪੁਲੀਸ ਨੇ ਫਿਲਹਾਲ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ।