by mediateam
4 ਮਾਰਚ, ਸਿਮਰਨ ਕੌਰ- (NRI MEDIA) :
ਮੀਡਿਆ ਡੈਸਕ (ਸਿਮਰਨ ਕੌਰ) : ਐਡਮਿੰਟਨ ਦੇ ਲੋਕਾਂ 'ਚ ਭਾਰਤ ਪਾਕਿਸਤਾਨ ਵਿਚਾਲੇ ਦਿਨੋਂ ਦਿਨੋਂ ਵੱਧ ਰਹੇ ਵਿਵਾਦਾਂ ਕਾਰਨ ਅਮਨ ਸ਼ਾਂਤੀ ਬਣਾਏ ਰੱਖਣ ਲਈ ਰੈਲੀ ਕੱਢੀ | ਓਹਨਾ ਨੇ ਇਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੰਗ ਕਿਸੇ ਮਸਲੇ ਦਾ ਹੱਲ ਨਹੀਂ, ਬਲਕਿ ਜੰਗ ਤਾਂ ਖ਼ੁਦ ਇਕ ਮਸਲਾ ਹੈ। ਇਸ ਦੌਰਾਨ ਉਨ੍ਹਾਂ ਸਾਹਿਰ ਲੁਧਿਆਣਵੀ ਦੀ ਨਜ਼ਮ 'ਐਮ ਸ਼ਰੀਫ ਇਨਸਾਨੋਂ' ਦੀਆਂ ਕੁਝ ਸਤਰਾਂ ਸਾਂਝੀਆਂ ਕੀਤੀਆਂ। ਹੈਦਰ ਰਜ਼ਾ ਅਲੀ ਨੇ ਕਸ਼ਮੀਰ ਦਾ ਮਸਲਾ ਹੱਲ ਕਰਨ 'ਤੇ ਜ਼ੋਰ ਦਿੱਤਾ।
ਜ਼ਿਕਰਯੋਗ ਹੈ ਕਿ ਇਹ ਰੈਲੀ ਅਲਬਰਟਾ ਅਸੈਂਬਲੀ ਦੇ ਅੱਗੇ ਉਸ ਸਮੇਂ ਖੁੱਲ੍ਹੇ ਮੈਦਾਨ 'ਚ ਕੀਤੀ ਗਈ ਜਦੋਂ ਉਸ ਥਾਂ 'ਤੇ ਬਾਹਰ ਦਾ ਤਾਪਮਾਨ ਮਨਫ਼ੀ 30 ਡਿਗਰੀ ਸੈਲਸੀਅਸ ਸੀ। ਸਖ਼ਤ ਠੰਢ ਦੀ ਪਰਵਾਹ ਨਾ ਕਰਦੇ ਹੋਏ ਇਸ ਰੈਲੀ 'ਚ ਭਾਰਤ ਪਾਕਿਸਤਾਨ ਦੇ ਹਰ ਉਮਰ ਦੇ ਲੋਕ ਸ਼ਾਮਲ ਹੋਏ। ਇਨ੍ਹਾਂ ਨੇ ਹੱਥਾਂ 'ਚ ਅਮਨ ਤੇ ਸ਼ਾਂਤੀ ਦਾ ਸੁਨੇਹਾ ਦਿੰਦੇ ਬੈਨਰ ਵੀ ਚੁੱਕੇ ਹੋਏ ਸਨ।