by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਏਵੀਏਸ਼ਨ ਰੈਗੂਲੇਟਰ ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ ਨੇ ਰਾਂਚੀ ਹਵਾਈ ਅੱਡੇ 'ਤੇ ਅਪਾਹਜ ਵਿਅਕਤੀ ਨੂੰ ਫਲਾਈਟ 'ਚ ਸਵਾਰ ਹੋਣ ਤੋਂ ਰੋਕਣ ਦੇ ਦੋਸ਼ ਹੇਠ ਇੰਡੀਗੋ ਏਅਰਲਾਈਨਜ਼ ਕੰਪਨੀ 'ਤੇ 5 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ।
ਇੰਡੀਗੋ ਨੇ ਰਾਂਚੀ ਹਵਾਈ ਅੱਡੇ 'ਤੇ ਇਕ ਅਪਾਹਜ ਵਿਅਕਤੀ ਨੂੰ ਫਲਾਈਟ 'ਤੇ ਚੜਣ ਤੋਂ ਰੋਕ ਦਿੱਤਾ ਸੀ। ਡੀਜੀਸੀਏ ਨੇ ਘਟਨਾ ਦੀ ਨਿੰਦਾ ਕਰਦੇ ਹੋਏ ਕੰਪਨੀ ਨੂੰ ਫਟਕਾਰ ਵੀ ਲਗਾਈ। ਕੰਪਨੀ ਦੇ ਮੁਲਾਜ਼ਮ ਇਕ ਅਪਾਹਜ ਬੱਚੇ ਨੂੰ ਢੰਗ ਨਾਲ ਸੰਭਾਲ ਵੀ ਨਹੀਂ ਸਕਿਆ ਸਗੋਂ ਸਥਿਤੀ ਨੂੰ ਹੋਰ ਖ਼ਰਾਬ ਕਰ ਦਿੱਤਾ।