ਕਰਤਾਰਪੁਰ ਲਾਂਘੇ ਤੇ ਅਗਲੀ ਬੈਠਕ ਨੂੰ ਲੈਕੇ ਭਾਰਤ ਦਾ ਫੈਂਸਲਾ ਸਮਜ ਤੋਂ ਪਰੇ : ਪਾਕਿਸਤਾਨ

by

ਇਸਲਾਮਾਬਾਦ (ਵਿਕਰਮ ਸਹਿਜਪਾਲ) : ਪਾਕਿਸਤਾਨ ਨੇ ਕਰਤਾਰਪੁਰ ਨੂੰ ਲੈਕੇ ਅਗਲੀ ਬੈਠਕ ਫਿਰ ਤੋਂ ਤੈਅ ਕਰਨ ਦੇ ਭਾਰਤ ਦੇ ਫੈਂਸਲੇ ਨੂੰ ਸਮਜ ਤੋਂ ਪਰੇ ਦਸਿਆ ਹੈ| ਭਾਰਤ ਨੇ ਸ਼ੁੱਕਰਵਾਰ ਨੂੰ ਪਾਕਿਸਤਾਨ ਦੇ ਡਿਪਟੀ ਹਾਈ ਕਮਿਸ਼ਨਰ ਨੂੰ ਤਲਬ ਕੀਤਾ ਅਤੇ ਕਰਤਾਰਪੁਰ ਕੋਰੀਡੋਰ ਵਿਖੇ ਪਾਕਿਸਤਾਨ ਦੁਆਰਾ ਸਥਾਪਤ ਕੀਤੀ ਗਈ ਕਮੇਟੀ ਵਿੱਚ ਕੁਝ ਖਾਲਿਸਤਾਨੀ ਵੱਖਵਾਦੀਆਂ ਦੀ ਮੌਜੂਦਗੀ 'ਤੇ ਚਿੰਤਾ ਪ੍ਰਗਟ ਕੀਤੀ| ਸਰਕਾਰੀ 'ਰੇਡੀਓ ਪਾਕਿਸਤਾਨ' ਦੇ ਅਨੁਸਾਰ ਪਾਕਿਸਤਾਨੀ ਕੈਬਨਿਟ ਵੱਲੋਂ ਕਰਤਾਰਪੁਰ ਕਾਰੀਡੋਰ ਖੋਲ੍ਹਣ ਤੋਂ ਬਾਅਦ ਸਿੱਖ ਸੰਗਤਾਂ ਦੀ ਸਹੂਲਤ ਲਈ 10 ਪਾਕਿਸਤਾਨੀ ਸਿੱਖਾਂ ਦੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀ.ਐਸ.ਜੀ.ਪੀ.ਸੀ) ਦੀ ਸਥਾਪਨਾ ਕੀਤੀ ਗਈ ਹੈ| ਹਾਲਾਂਕਿ, ਪਾਕਿਸਤਾਨ ਨੇ ਕਮੇਟੀ ਦੇ ਮੈਂਬਰਾਂ ਦਾ ਨਾਂ ਨਹੀਂ ਦੱਸਿਆ|

ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਕਰਤਾਰਪੁਰ ਕੋਰੀਡੋਰ 'ਤੇ ਤਕਨੀਕੀ ਮਾਹਿਰਾਂ ਦੀ ਅਗਲੀ ਬੈਠਕ 2 ਅਪਰੈਲ ਨੂੰ ਸਰਹੱਦ ਦੇ ਪਾਕਿਸਤਾਨੀ ਹਿੱਸੇ' ਚ ਵਾਹਗਾ 'ਚ ਹੋਵੇਗੀ ਅਤੇ ਦੋਹਾਂ ਪਾਸਿਆਂ ਤੋਂ 14 ਮਾਰਚ ਨੂੰ ਸਹਿਮਤੀ ਦਿੱਤੀ ਗਈ ਸੀ| ਸ਼ੁਕਰਵਾਰ ਨੂੰ ਭਾਰਤੀ ਵਿਦੇਸ਼ ਮੰਤਰਾਲੇ ਦੇ ਇਕ ਬਿਆਨ ਤੋਂ ਬਾਦ ਪਾਕਿ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੁਹੰਮਦ ਫੈਜ਼ਲ ਨੇ ਕਿਹਾ ਕਿ ਲੰਬਿਤ ਮੁੱਦਿਆਂ 'ਤੇ ਚਰਚਾ ਤੇ ਸਹਿਮਤੀ ਲਈ ਬੈਠਕ ਹੋਣ ਵਾਲੀ ਸੀ। ਫੈਸਲ ਨੇ ਟਵੀਟ ਕੀਤਾ ਕਿ ਪਾਕਿਸਤਾਨ ਦੀ ਰਾਇ ਜਾਣੇ ਬਗੈਰ, ਵਿਸ਼ੇਸ਼ ਤੌਰ 'ਤੇ ਮਾਰਚ 19 ਦੀ ਅਰਥਪੂਰਨ ਤਕਨੀਕੀ ਮੀਟਿੰਗ ਤੋਂ ਬਾਅਦ, ਆਖਰੀ ਸਮੇਂ ਤੇ ਬੈਠਕ ਨੂੰ ਟਾਲਣਾ ਸਮਝਣ ਤੋਂ ਪਰੇ ਹੈ|