by mediateam
ਵਾਸ਼ਿੰਗਟਨ (Vikram Sehajpal) : ਭਾਰਤੀ ਮੂਲ ਦੇ ਰਾਕੇਸ਼ ਕੌਸ਼ਲ ਨੇ ਅਮਰੀਕਾ ਵਿਚ 17 ਲੱਖ ਡਾਲਰ ਦੀ ਧੋਖਾਧੜੀ ਦਾ ਦੋਸ਼ ਕਬੂਲ ਕਰ ਲਿਆ ਹੈ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਮੈਰੀਲੈਂਡ ਸੂਬੇ ਦੇ ਵਸਨੀਕ ਰਾਕੇਸ਼ ਕੌਸ਼ਲ ਨੇ ਅਗਸਤ 2015 ਤੋਂ ਜਨਵਰੀ 2017 ਦਰਮਿਆਨ ਆਪਣੇ ਰੁਜ਼ਗਾਰਦਾਤਾ ਨਾਲ ਵੱਖ-ਵੱਖ ਮੌਕਿਆਂ 'ਤੇ ਠੱਗੀ ਮਾਰੀ। ਰਾਕੇਸ਼ ਕੌਸ਼ਲ ਨੂੰ ਸਜ਼ਾ ਦਾ ਐਲਾਨ ਅਗਲੇ ਸਾਲ ਜਨਵਰੀ ਵਿਚ ਕੀਤਾ ਜਾਵੇਗਾ ਅਤੇ ਉਸ ਨੂੰ 20 ਸਾਲ ਤੱਕ ਦੀ ਸਜ਼ਾ ਸੁਣਾਈ ਜਾ ਸਕਦੀ ਹੈ।
ਬਲਾਟੀਮੋਰ ਫ਼ੀਲਡ ਦਫ਼ਤਰ ਵਿਚ ਐਫ਼.ਬੀ.ਆਈ. ਦੀ ਸਪੈਸ਼ਲ ਏਜੰਟ ਇੰਚਾਰਜ ਜੈਨੀਫ਼ਰ ਬੂਨ ਨੇ ਦੱਸਿਆ ਕਿ ਅਮਰੀਕਾ ਦੀਆਂ ਸਰਕਾਰੀ ਏਜੰਸੀਆਂ ਨੂੰ ਉਸਾਰੀ ਕਾਰਜਾਂ ਅਤੇ ਡਿਜ਼ਾਈਨ ਬਾਰੇ ਸੇਵਾਵਾਂ ਦੇਣ ਵਾਲੀ ਕੰਪਨੀ ਵਿਚ ਰਾਕੇਸ਼ ਕੌਸ਼ਲ ਕੰਮ ਕਰਦਾ ਸੀ ਜਿਸ ਦਾ ਮੁੱਖ ਦਫ਼ਤਰ ਮੈਰੀਲੈਂਡ ਵਿਖੇ ਸਥਿਤ ਹੈ।
More News
NRI Post