by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਓਨਟਾਰੀਓ ਸੂਬੇ ਦੇ ਬਰੈਂਪਟਨ ਦੇ ਏਲਡਰੇਡੋ ਪਾਰਕ ਵਿਖੇ ਕ੍ਰੈਡਿਟ ਵੈਲੀ ਨਦੀ 'ਚ ਡੁੱਬਣ ਨਾਲ ਪੰਜਾਬੀ ਮੂਲ ਦੇ ਅੰਤਰਰਾਸ਼ਟਰੀ ਵਿਦਿਆਰਥੀ ਨਵਕਿਰਨ ਸਿੰਘ ਉਮਰ 20 ਸਾਲ ਦੀ ਮੌਤ ਹੋ ਗਈ ਹੈ। ਨੌਜਵਾਨ ਦੀ ਲਾਸ਼ ਸਟੀਲਜ਼/ ਕ੍ਰੈਡਿਟ ਵਿਉ ਲਾਗੇ ਏਲਡਰੇਡੋ ਪਾਰਕ 'ਚੋਂ ਬਰਾਮਦ ਹੋਈ ਹੈ।
ਨੌਜਵਾਨ ਦਾ ਪੰਜਾਬ ਤੋਂ ਪਿਛੋਕੜ ਮੋਗਾ ਜ਼ਿਲ੍ਹੇ ਦੇ ਪਿੰਡ ਬੱਧਨੀ ਕਲਾਂ ਦੱਸਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਬਹੁਤ ਵਾਰੀ ਦੱਸਣ ਦੇ ਬਾਵਜੂਦ ਵੀ ਡੂੰਘੇ ਪਾਣੀਆਂ ਤੋਂ ਬਚਾਅ ਪ੍ਰਤੀ ਅਣਗਹਿਲੀ ਵਰਤਣ ਦੀਆਂ ਘਟਨਾਵਾਂ ਇੱਥੇ ਆਮ ਵਾਪਰਦੀਆਂ ਰਹਿੰਦੀਆਂ ਹਨ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।