by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਭਾਰਤੀ ਮਹਿਲਾ ਮੁੱਕੇਬਾਜ਼ ਨੀਤੂ ਤੇ ਅਨਾਮਿਕਾ ਨੇ ਪਹਿਲੇ ਗੇੜ ਵਿਚ ਸ਼ਾਨਦਾਰ ਜਿੱਤਾਂ ਦਰਜ ਕਰ ਕੇ ਬੁਲਗਾਰੀਆ ਦੇ ਸੋਫੀਆ ਵਿਚ ਚੱਲ ਰਹੇ 73ਵੇਂ ਸਟ੍ਰੇਂਜਾ ਮੈਮੋਰੀਅਲ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿਚ ਥਾਂ ਬਣਾਈ ਹੈ। ਨੀਤੂ ਨੇ ਰੂਸ ਦੀ ਚੁਮਗਲਕੋਵਾ ਯੂਲੀਆ ਨੂੰ 5-0 ਨਾਲ ਹਰਾਇਆ ਜਦਕਿ ਅਨਾਮਿਕਾ ਨੇ ਸਥਾਨਕ ਖਿਡਾਰਨ ਚੁਕਾਨੋਵਾ ਜਲਾਤਿਸਲਾਵਾ ਨੂੰ 4-1 ਨਾਲ ਮਾਤ ਦੇ ਕੇ ਆਖ਼ਰੀ ਅੱਠ ਵਿਚ ਪ੍ਰਵੇਸ਼ ਕੀਤਾ।
ਸ਼ਿਕਸ਼ਾ ਕਜ਼ਾਕਿਸਤਾਨ ਦੀ ਸਾਬਕਾ ਵਿਸ਼ਵ ਚੈਂਪੀਅਨ ਤੇ ਮੌਜੂਦਾ ਏਸ਼ਿਆਈ ਗੋਲਡ ਮੈਡਲ ਜੇਤੂ ਦੀਨਾ ਝੋਲਾਮਨ ਹੱਥੋਂ ਹਾਰ ਗਈ। ਆਕਾਸ਼ ਨੂੰ ਜਰਮਨੀ ਦੇ ਡੇਨੀਅਲ ਕ੍ਰੋਟਰ ਨੇ ਹਰਾਇਆ। ਦੋਵਾਂ ਨੂੰ ਬਰਾਬਰ 0-5 ਦੇ ਫ਼ਰਕ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਯੁਵਾ ਵਿਸ਼ਵ ਚੈਂਪੀਅਨ ਅਰੁੰਧਤੀ ਚੌਧਰੀ ਤੇ ਰਾਸ਼ਟਰੀ ਚੈਂਪੀਅਨ ਰੋਹਿਤ ਮੋਰ ਛੇ ਹੋਰ ਭਾਰਤੀ ਮੁੱਕੇਬਾਜ਼ਾਂ ਨਾਲ ਆਪਣੀ ਮੁਹਿੰਮ ਦੀ ਸ਼ੁਰੂਆਤ ਕਰਨਗੇ।