by vikramsehajpal
ਦਿੱਲੀ,(ਦੇਵ ਇੰਦਰਜੀਤ) :ਕਪਤਾਨ ਹਰਮਨਪ੍ਰੀਤ ਕੌਰ ਕੋਵਿਡ-19 ਟੈਸਟ ’ਚ ਪਾਜ਼ੇਟਿਵ ਆਈ ਹੈ।ਹਰਮਨ ਖ਼ੁਦ ਹੀ ਇਕਾਂਤਵਾਸ ’ਚ ਚਲੀ ਗਈ ਹੈ। ਹਰਮਨਪ੍ਰੀਤ ਕੌਰ ਹਾਲ ’ਚ ਦੱਖਣੀ ਅਫ਼ਰੀਕਾ ਵਿਰੁੱਧ ਵਨ-ਡੇ ਕੌਮਾਂਤਰੀ ਸੀਰੀਜ਼ ਦਾ ਹਿੱਸਾ ਸੀ।17 ਮਾਰਚ ਨੂੰ ਦੱਖਣੀ ਅਫ਼ਰੀਕਾ ਤੇ ਭਾਰਤ ਵਿਚਾਲੇ ਮਹਿਲਾ ਵਨ-ਡੇ ਸੀਰੀਜ਼ ਦਾ ਆਖ਼ਰੀ ਮੈਚ ਖੇਡਿਆ ਗਿਆ ਸੀ। ਮਹਿਲਾ ਵਨ-ਡੇ ਕੌਮਾਂਤਰੀ ਸੀਰੀਜ਼ ਦੇ ਸਾਰੇ ਮੈਚ ਲਖਨਊ ’ਚ ਖੇਡੇ ਗਏ ਸਨ। ਹਰਮਨਪ੍ਰੀਤ ਨੇ ਵਨ-ਡੇ ਸੀਰੀਜ਼ ’ਚ 40, 36, 54 ਤੇ ਨਾਟਆਊਟ 30 ਦੌੜਾਂ ਦੀ ਪਾਰੀ ਖੇਡੀ। ਹਰਮਨਪ੍ਰੀਤ ਕੌਰ ਦੇ ਕ੍ਰਿਕਟ ਕਰੀਅਰ ਬਾਰੇ ਗੱਲ ਕਰੀਏ ਤਾਂ ਉਸ ਨੇ ਭਾਰਤ ਲਈ ਕੁਲ 2 ਟੈਸਟ, 104 ਵਨ-ਡੇ ਕੌਮਾਂਤਰੀ ਤੇ 114 ਟੀ-20 ਕੌਮਾਂਤਰੀ ਮੈਚ ਖੇਡੇ ਹਨ।