ਨਿਊਜ਼ ਡੈਸਕ (ਰਿੰਪੀ ਸ਼ਰਮਾ) : ਭਾਰਤੀ ਵੇਟਲਿਫਟਰ ਗੁਰਦੀਪ ਸਿੰਘ ਨੇ ਰਾਸ਼ਟਰਮੰਡਲ ਖੇਡਾਂ 'ਚੋ ਵੇਟਲਿਫਟਿੰਗ ਮੁਕਾਬਕੇ ਵਿੱਚ ਸ਼ਾਨਦਾਰ ਪ੍ਰਦਸ਼ਨ ਕਰਦੇ ਹੋਏ 109 ਪਲੱਸ ਕਿਲੋਗ੍ਰਾਮ ਵਰਗ 'ਚ ਕਾਸੀ ਦਾ ਤਗਮਾ ਜਿੱਤਿਆ ਹੈ। ਭਾਰਤ ਨੇ ਇਸ ਤਰਾਂ ਬਰਮਿੰਘਮ ਵਿੱਚ ਆਪਣੀ ਵੇਟਲਿਫਟਿੰਗ ਮੁਹਿੰਮ ਨੂੰ 3 ਸੋਨ ,3 ਚਾਂਦੀ ਤੇ 4 ਕਾਂਸੀ ਸਮੇਤ 10 ਤਗਮਿਆਂ ਨਾਲ ਸਮਾਪਤ ਕੀਤਾ ਹੈ। ਰਾਸ਼ਟਰਮੰਡਲ ਖੇਡਾਂ ਵਿੱਚ 26 ਸਾਲਾ ਗੁਰਦੀਪ ਨੇ ਸਨੇਚ ਵਿੱਚ 167 ਤੇ ਕਲੀਨ ਐਂਡ ਜਰਕ ਵਿੱਚ 223 ਕਿਲੋ ਸਮੇਤ ਕੁੱਲ 390 ਕਿਲੋ ਭਰ ਚੁੱਕਿਆ ਸੀ।
105 ਪਲੱਸ ਵਰਗ ਵਿੱਚ ਰਾਸ਼ਟਰੀ ਰਿਕਾਰਡ ਬਣਾਉਣ ਵਾਲੇ ਗੁਰਦੀਪ ਦੀ ਸ਼ੁਰੂਆਤ ਵੱਧੀਆ ਨਹੀਂ ਹੋਈ ਸੀ। ਉਹ ਪਹਿਲੀ ਵਾਰ ਵਿੱਚ 167 ਕਿਲੋ ਦਾ ਭਾਰ ਨਹੀਂ ਚੁੱਕ ਸਕਿਆ ਸੀ ਪਰ ਦੂਜੀ ਵਾਰ ਉਹ ਸਫਲ ਰਿਹਾ ਤੀਜੀ ਵਾਰ ਵਿੱਚ ਉਸ ਨੇ 173 ਕਿਲੋ ਤੇ 215 ਕਿਲੋਗ੍ਰਾਮ ਦੇ ਵਜ਼ਨ ਚੁੱਕਣ ਦੀ ਕੋਸ਼ਿਸ਼ ਕੀਤੀ ਸੀ ਪਰ ਅਸਫਲ ਰਿਹਾ ਉਸ ਤੋਂ ਬਾਅਦ 223 ਕਿਲੋ ਭਾਰ ਚੁੱਕਿਆ ਹੈ। ਵੇਟਲਿਫਟਿੰਗ ਵਿੱਚ ਭਾਰਤ ਦੇ ਕਹਤੇ ਵਿੱਚ ਕੁੱਲ 10 ਮੈਡਲ ਜੁੜ ਗਏ ਹਨ।