by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਆਪਣੇ ਫੈਨਸ ਨੂੰ ਨਿਰਾਸ਼ ਕੀਤਾ ਹੈ। ਸਾਨੀਆ ਮਿਰਜ਼ਾ ਨੇ ਐਲਾਨ ਕੀਤਾ ਕਿ ਉਹ ਜਲਦ ਹੀ ਟੈਨਿਸ ਕਰੀਅਰ ਤੋਂ ਸੰਨਿਆਸ ਲੈ ਸਕਦੀ ਹੈ । ਦੱਸਿਆ ਜਾ ਰਿਹਾ ਕਿ ਸਾਨੀਆ ਨੇ ਇਹ ਫੈਸਲਾ ਉਨ੍ਹਾਂ ਨੂੰ ਲੱਗੀ ਸੱਟ ਦੇ ਕਾਰਨ ਲਿਆ ਹੈ। ਸਾਨੀਆ ਨੇ ਕਿਹਾ ਕਿ ਉਹ ਅਗਲੇ ਮਹੀਨੇ ਦੁਬਈ 'ਚ ਹੋਣ ਵਾਲੇ ਟੈਨਿਸ ਮੁਕਾਬਲੇ 'ਚ ਖੇਡੇਗੀ। ਸੂਤਰਾਂ ਅਨੁਸਾਰ ਦੁਬਈ ਮੁਕਾਬਲਾ ਸਾਨੀਆ ਦੇ ਕਰੀਅਰ ਦਾ ਆਖਰੀ ਟੂਰਨਾਮੈਂਟ ਹੋਵੇਗਾ । ਜ਼ਿਕਰਯੋਗ ਹੈ ਕਿ 36 ਸਾਲ ਦੀ ਸਾਨੀਆ ਡਬਲਸ 'ਚ ਵਰਲਡ ਨੰਬਰ 1 ਵੀ ਰਹਿ ਚੁੱਕੀ ਹੈ। ਸਾਨੀਆ ਮਿਰਜ਼ਾ ਆਪਣੇ ਕਰੀਅਰ 'ਚ ਕਈ ਵਾਰ ਮੁਕਾਬਲੇ ਨੂੰ ਜਿੱਤ ਚੁੱਕੀ ਹੈ ।