ਖੇਡ ਡੈਸਕ: ਬੰਗਲਾਦੇਸ਼ ਨੂੰ ਕੋਲਕਾਤਾ ਦੇ ਇਡਨ ਗਾਰਡਨਸ 'ਤੇ ਪਾਰੀ ਅਤੇ ਦੌੜਾਂ ਦੇ ਫਰਕ ਨਾਲ ਹਰਾ ਕੇ ਭਾਰਤੀ ਟੀਮ ਨੇ ਟੈਸਟ ਕ੍ਰਿਕਟ 'ਚ ਇਕ ਨਵਾਂ ਇਤਿਹਾਸ ਬਣਾ ਦਿੱਤਾ ਹੈ। ਭਾਰਤੀ ਟੀਮ ਦੁਨੀਆ ਦੀ ਪਹਿਲੀ ਅਜਿਹੀ ਟੀਮ ਬਣ ਗਈ ਹੈ, ਜਿਸ ਨੇ ਲਗਾਤਾਰ ਚੌਥਾ ਟੈਸਟ ਮੈਚ ਪਾਰੀ ਤੇ ਦੌੜਾਂ ਦੇ ਫਰਕ ਨਾਲ ਜਿੱਤਿਆ ਹੋਵੇ। ਇਤਿਹਾਸਕ ਪਿੰਕ ਬਾਲ ਟੈਸਟ ਮੈਚ 'ਚ ਭਾਰਚ ਨੇ ਬੰਗਲਾਦੇਸ਼ ਨੂੰ ਪਾਰੀ ਤੇ 45 ਦੌੜਾਂ ਦੇ ਫਰਕ ਨਾਲ ਹਰਾ ਦਿੱਤਾ ਹੈ। ਇਸ ਦੇ ਨਾਲ ਹੀ ਭਾਰਤ ਨੇ ਦੋ ਮੈਚਾਂ ਦੀ ਸੀਰੀਜ਼ 2-0 ਤੋਂ ਆਪਣੇ ਨਾਂ ਕਰ ਲਈ ਹੈ।
ਭਾਰਤੀ ਟੀਮ ਦੇ ਪਿਛਲੇ ਚਾਰ ਟੈਸਟ ਮੈਚਾਂ ਦਾ ਲੇਖਾ-ਜੋਖਾ
- ਸਾਊਥ ਅਫਰੀਕਾ ਨੂੰ ਪੁਣੇ 'ਚ ਪਾਰੀ ਤੇ 137 ਦੌੜਾਂ ਤੋਂ ਹਰਾਇਆ
- ਸਾਊਥ ਅਫਰੀਕਾ ਨੂੰ ਰਾਂਚੀ 'ਚ ਪਾਰੀ ਤੇ 202 ਦੌੜਾਂ ਤੋਂ ਹਰਾਇਆ
- ਬੰਗਲਾਦੇਸ਼ ਨੂੰ ਇੰਦੌਰ 'ਚ ਪਾਰੀ ਤੇ 130 ਦੌੜਾਂ ਤੋਂ ਹਰਾਇਆ
- ਬੰਗਲਾਦੇਸ਼ ਨੂੰ ਕੋਲਕਾਤਾ 'ਚ ਪਾਰੀ ਤੇ 46 ਦੌੜਾ ਨਾਲ ਹਰਾਇਆ
ਟੀਮ ਇੰਡੀਆ ਦੀ ਭਾਰਤੀ ਜ਼ਮੀਨ 'ਤੇ ਲਗਾਤਾਰ ਇਹ 12ਵੀਂ ਟੈਸਟ ਸੀਰੀਜ਼ ਜਿੱਤ ਹੈ। ਇਸ ਮਾਮਲੇ 'ਚ ਵੀ ਭਾਰਤੀ ਟੀਮ ਨੇ ਵਿਸ਼ਵ ਰਿਕਾਰਡ ਬਣਾ ਦਿੱਤਾ ਹੈ। ਹਾਲਾਂਕਿ ਇਸ ਤੋਂ ਪਹਿਲਾਂ ਭਾਰਤੀ ਟੀਮ ਨੇ ਸਾਊਥ ਅਫਰੀਕਾ ਟੀਮ ਦਾ ਟੈਸਟ ਸੀਰੀਜ਼ 'ਚ 3-0 ਨਾਲ ਹਰਾ ਕੇ ਇਹ ਵਿਸ਼ਵ ਰਿਕਾਰਡ ਕਾਇਮ ਕੀਤਾ ਸੀ ਪਰ ਇਸ ਸੀਰੀਜ਼ ਨੂੰ ਜਿੱਤਣ ਦੇ ਨਾਲ ਹੀ ਇਸ ਨੂੰ ਹੋਰ ਮਜ਼ਬੂਤ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਆਸਟ੍ਰੇਲੀਆਈ ਟੀਮ ਨੇ ਦੋ ਵਾਰ 10-10 ਟੈਸਟ ਸੀਰੀਜ਼ ਆਪਣੇ ਇਥੇ ਲਗਾਤਾਰ ਜਿੱਤੀ ਸੀ ਪਰ ਵਿਰਾਟ ਕੋਹਲੀ, ਧੋਨੀ ਤੇ ਰਹਾਣੇ ਦੀ ਕਪਤਾਨੀ 'ਚ ਇਹ ਰਿਕਾਰਡ ਭਾਰਤ ਦੇ ਨਾਂ ਹੋ ਗਿਆ ਹੈ।
ਕਪਤਾਨ ਕੋਹਲੀ ਬਣੇ ਟੈਸਟ 'ਚ ਹੋਰ ਵੀ ਵਿਰਾਟ
ਬਤੌਰ ਬੱਲੇਬਾਜ਼ ਡੇ-ਨਾਈਟ ਮੈਚ 'ਚ ਪਿੰਕ ਬਾਲ ਤੋਂ ਭਾਰਤ ਲਈ ਪਹਿਲਾਂ ਸੈਂਕੜਾ ਮਾਰਨ ਵਾਲੇ ਖਿਡਾਰੀ ਵਿਰਾਟ ਕੋਹਲੀ ਨੇ ਬਤੌਰ ਕਪਤਾਨ ਵੀ ਕਈ ਰਿਕਾਰਡ ਆਪਣੇ ਨਾਂ ਕੀਤੇ ਹਨ। ਬਤੌਰ ਕਪਤਾਨ ਵਿਰਾਟ ਕੋਹਲੀ ਨੇ ਲਗਾਤਾਰ ਸੱਤਵਾਂ ਟੈਸਟ ਮੈਚ ਜਿੱਤਿਆ ਸੀ। ਇਸ ਮਾਮਲੇ 'ਚ ਉਹ ਭਾਰਤ ਦੇ ਪਹਿਲੇ ਕਪਤਾਨ ਬਣ ਗਏ ਹਨ। ਵਿਰਾਟ ਕੋਹਲੀ ਤੋਂ ਪਹਿਲਾਂ ਇਹ ਕਮਾਲ ਮਹਿੰਦਰ ਸਿੰਘ ਧੋਨੀ ਨੇ ਕੀਤਾ ਸੀ। ਧੋਨੀ ਨੇ ਲਗਾਤਾਰ 6 ਟੈਸਟ ਮੈਚ ਆਪਣੀ ਕਪਤਾਨੀ 'ਚ ਭਾਰਤ ਨੂੰ ਜਿਤਵਾਏ ਸੀ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।