ਨਿਊਜ਼ ਡੈਸਕ : ਭਾਰਤੀ ਕ੍ਰਿਕਟ ਟੀਮ ਨੇ ਇਸ ਹਫਤੇ ਦੱਖਣੀ ਅਫਰੀਕਾ ਦੇ ਦੌਰੇ ਲਈ ਰਵਾਨਾ ਹੋਣਾ ਸੀ, ਪਰ ਕੋਰੋਨਾ ਦੇ ਨਵੇਂ ਵੇਰੀਐਂਟ ਕਾਰਨ ਇਹ ਦੌਰਾ ਅੱਗੇ ਵਧ ਗਿਆ। ਇੰਨਾ ਹੀ ਨਹੀਂ ਹੁਣ ਮੇਜ਼ਬਾਨ ਕ੍ਰਿਕਟ ਬੋਰਡ ਕ੍ਰਿਕਟ ਦੱਖਣੀ ਅਫਰੀਕਾ ਨੇ ਸੋਮਵਾਰ ਨੂੰ ਭਾਰਤੀ ਟੀਮ ਦੇ ਦੌਰੇ ਦੇ ਨਵੇਂ ਸ਼ਡਿਊਲ ਦਾ ਐਲਾਨ ਕਰ ਦਿੱਤਾ ਹੈ। CSA ਦੇ ਨਵੇਂ ਸ਼ਡਿਊਲ ਮੁਤਾਬਕ ਹੁਣ ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਦਾ ਪਹਿਲਾ ਮੈਚ 26 ਦਸੰਬਰ ਤੋਂ ਸੈਂਚੁਰੀਅਨ 'ਚ ਖੇਡਿਆ ਜਾਵੇਗਾ, ਜਿਸ ਨੂੰ ਬਾਕਸਿੰਗ ਡੇ ਟੈਸਟ ਮੈਚ ਕਿਹਾ ਜਾਵੇਗਾ।
ਕ੍ਰਿਕਟ ਦੱਖਣੀ ਅਫਰੀਕਾ (ਸੀਐੱਸਏ) ਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਸ਼ਨਿਚਰਵਾਰ ਨੂੰ ਐਲਾਨ ਕੀਤਾ ਕਿ ਦੱਖਣੀ ਅਫਰੀਕਾ 'ਚ ਓਮੀਕਰੋਨ ਵੇਰੀਐਂਟ ਦੇ ਵੱਧ ਰਹੇ ਮਾਮਲਿਆਂ ਦੇ ਵਿਚਕਾਰ ਇਹ ਦੌਰਾ ਹੋਵੇਗਾ ਪਰ ਭਾਰਤੀ ਟੀਮ ਦੀ ਰਵਾਨਗੀ ਇਕ ਹਫ਼ਤੇ ਲਈ ਮੁਲਤਵੀ ਕਰ ਦਿੱਤੀ ਗਈ ਸੀ। ਭਾਰਤ ਨੂੰ ਦੱਖਣੀ ਅਫਰੀਕਾ ਦੇ ਖਿਲਾਫ ਤਿੰਨੋਂ ਫਾਰਮੈਟ ਵੀ ਖੇਡਣੇ ਸਨ ਪਰ ਟੀ-20 ਅੰਤਰਰਾਸ਼ਟਰੀ ਸੀਰੀਜ਼ ਨੂੰ ਰੱਦ ਕਰ ਦਿੱਤਾ ਗਿਆ ਹੈ ਕਿਉਂਕਿ ਦੌਰਾ ਲਗਪਗ 10 ਦਿਨ ਅੱਗੇ ਵਧਾ ਦਿੱਤਾ ਗਿਆ ਹੈ।
ਇਸ ਤਰ੍ਹਾਂ ਬਣਿਆ ਸ਼ਡਿਊਲ
ਪਹਿਲਾ ਟੈਸਟ: 26-30 ਦਸੰਬਰ - ਸੈਂਚੁਰੀਅਨ
ਦੂਜਾ ਟੈਸਟ: 03-07 ਜਨਵਰੀ - ਜੋਹਾਨਸਬਰਗ
ਤੀਜਾ ਟੈਸਟ: 11-15 ਜਨਵਰੀ - ਕੇਪਟਾਊਨ
ਪਹਿਲਾ ਵਨਡੇ: 19 ਜਨਵਰੀ - ਪਾਰਲ
ਦੂਜਾ ਵਨਡੇ: 21 ਜਨਵਰੀ - ਪਾਰਲ
ਤੀਜਾ ਵਨਡੇ: 23 ਜਨਵਰੀ - ਕੇਪਟਾਊਨ