by mediateam
ਵਾਸ਼ਿੰਗਟਨ ਡੈਸਕ (ਵਿਕਰਮ ਸਹਿਜਪਾਲ) : ਵਿਸ਼ਵ ਬੈਂਕ ਦੀ ਰਿਪੋਰਟ ਮੁਤਾਬਕ ਭਾਰਤੀ ਕਾਮੇ ਦੁਨੀਆ ਦੇ ਹੋਰ ਲੋਕਾਂ ਦੀ ਤੁਲਨਾ ਵਿਚ ਸਭ ਤੋਂ ਜ਼ਿਆਦਾ ਧਨ ਭਾਰਤ ਭੇਜ ਰਹੇ ਹਨ। ਉਂਝ ਦੁਨੀਆ ਭਰ ਵਿਚ ਕੰਮ ਕਰ ਰਹੇ ਭਾਰਤੀ ਕਾਮਿਆਂ ਦੀ ਸਹੀ ਗਿਣਤੀ ਦਾ ਅਨੁਮਾਨ ਲਗਾਉਣਾ ਮੁਸ਼ਕਲ ਹੈ ਕਿਉਂਕਿ ਭਾਰਤੀ ਵਿਦੇਸ਼ ਮੰਤਰਾਲਾ ਸਿਰਫ ਪ੍ਰਵਾਸੀ ਭਾਰਤੀਆਂ ਅਤੇ ਇਮੀਗ੍ਰੇਸ਼ਨ ਜਾਂਚ ਲਈ ਪਹੁੰਚਣ ਵਾਲੇ ਲੋਕਾਂ ਦੀ ਗਿਣਤੀ ਦੇ ਸਕਦਾ ਹੈ।
ਜਦਕਿ ਵੱਡੀ ਗਿਣਤੀ ਵਿਚ ਲੋਕ ਗੈਰ ਕਾਨੂੰਨੀ ਤਰੀਕੇ ਨਾਲ ਵੀ ਵਿਦੇਸ਼ ਜਾਂਦੇ ਹਨ। ਸਾਲ 1990 ਤੋਂ ਹੀ ਭਾਰਤੀ ਕਾਮੇ ਪੈਸਾ ਭੇਜਣ ਦੇ ਮਾਮਲੇ ਵਿਚ ਸਿਖਰ 'ਤੇ ਹਨ। ਇਸ ਸੂਚੀ ਵਿਚ ਦੂਜੇ ਸਥਾਨ 'ਤੇ ਚੀਨ ਅਤੇ ਤੀਜੇ ਸਥਾਨ 'ਤੇ ਮੈਕਸੀਕੋ ਹੈ।
ਵਿਦੇਸ਼ਾਂ ਦੇਸ਼ਾਂ ਵਿਚ ਸਭ ਤੋਂ ਜ਼ਿਆਦਾ ਪ੍ਰਵਾਸੀ ਭਾਰਤੀ ਅਮਰੀਕਾ ਵਿਚ ਹਨ, ਜਿਨ੍ਹਾਂ ਦੀ ਗਿਣਤੀ 46 ਲੱਖ ਹੈ। ਇਸ ਦੇ ਨਾਲ ਹੀ ਯੂ.ਏ.ਈ ਵਿਚ 31 ਲੱਖ, ਮਲੇਸ਼ੀਆ 29 ਲੱਖ, ਸਾਊਦੀ ਅਰਬ ਵਿਚ 28 ਲੱਖ ਅਤੇ ਮਿਆਂਮਾਰ ਵਿਚ 20 ਲੱਖ ਹੈ।