by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਉੱਤਰੀ ਇੰਗਲੈਂਡ ਤੋਂ ਇਕ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਸੜਕ ਹਾਦਸੇ ਦੌਰਾਨ ਭਾਰਤੀ ਮੂਲ ਦੀ 28 ਸਾਲਾ ਵਿਦਿਆਰਥਣ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਇੱਕ ਕਾਰ ਨੇ ਬੱਸ ਸਟੈਂਡ ਕੋਲ 2 ਪੈਦਲ ਯਾਤਰੀਆਂ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਦਾ ਸ਼ਿਕਾਰ ਹੋਈ ਵਿਦਿਆਰਥਣ ਦੀ ਪਛਾਣ ਅਥੀਰਾ ਅਨਿਲਕੁਮਾਰ ਲਾਲੀ ਕੁਮਾਰੀ ਦੇ ਰੂਪ ਚ ਹੋਈ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕੇਰਲ ਦੇ ਤਿਰਵੰਤਪੁਰਮ ਦੀ ਰਹਿਣ ਵਾਲੀ ਅਥੀਰਾ ਨੇ ਪਿਛਲੇ ਮਹੀਨੇ ਲੀਡਜ ਬੇਕੇਟ ਯੂਨੀਵਰਸਿਟੀ 'ਚ ਆਪਣੀ ਪੜ੍ਹਾਈ ਸ਼ੁਰੂ ਕੀਤੀ ਸੀ। ਪੁਲਿਸ ਅਧਿਕਾਰੀ ਅਨੁਸਾਰ ਇਸ ਹਾਦਸੇ 'ਚ ਅਥੀਰਾ ਸਮੇਤ 2 ਰਾਹਗੀਰ ਜਖ਼ਮੀ ਹੋ ਗਏ, ਜਦਕਿ ਦੂਜੇ ਜਖ਼ਮੀ ਵਿਅਕਤੀ ਦੀ ਉਮਰ 40 ਸਾਲ ਆਈ ਤੇ ਉਸ ਦਾ ਹਸਪਤਾਲ 'ਚ ਇਲਾਜ਼ ਚੱਲ ਰਿਹਾ ਹੈ । ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ।