ਵਾਸ਼ਿੰਗਟਨ ਡੈਸਕ (Vikram Sehajpal) : ਭਾਰਤੀ ਮੂਲ ਦੀ ਕਮਲਾ ਹੈਰਿਸ ਕੈਲੀਫੋਰਨੀਆ ਦੀ ਡੈਮੋਕਰੇਟਿਕ ਸਾਂਸਦ ਨੇ ਅਗਲੇ ਸਾਲ ਰਾਸ਼ਟਰਪਤੀ ਅਹੁਦੇ ਦੇ ਲਈ ਹੋਣ ਵਾਲੀ ਚੋਣ ਤੋਂ ਅਪਣਾ ਨਾਂ ਵਾਪਸ ਲੈ ਲਿਆ। 55 ਸਾਲਾ ਕਮਲਾ ਹੈਰਿਸ ਨੇ ਅਪਣੇ ਕੈਂਪੇਨ ਸਟਾਫ਼ ਨਾਲ ਗੱਲ ਕਰਕੇ ਇਸ ਬਾਰੇ ਟਵੀਟ ਕੀਤਾ। ਉਨ੍ਹਾਂ ਨੇ ਲਿਖਿਆ ਕਿ ਮੈਂ ਅਪਣੇ ਸਮਰਥਕਾਂ ਨੂੰ ਮੁਆਫ਼ੀ ਮੰਗਦੇ ਹੋਏ ਦੱਸਣਾ ਚਾਹੁੰਦੀ ਹਾਂ ਕਿ ਮੈਂ ਅੱਜ ਅਪਣੀ ਚੋਣ ਮੁਹਿੰਮ ਖਤਮ ਕਰ ਰਹੀ ਹਾਂ। ਲੇਕਿਨ ਮੈਂ ਆਪ ਨੂੰ ਸਾਫ ਕਰ ਦੇਣਾ ਚਾਹੁੰਦੀ ਹਾਂ ਕਿ ਸਾਰਿਆਂ ਨੂੰ ਨਿਆ ਜਿਸ ਦੇ ਲਈ ਇਹ ਮੁਹਿੰਮ ਹੈ, ਮੈਂ ਹਮੇਸ਼ਾ ਉਸ ਦੇ ਨਾਲ ਹਾਂ ਅਤੇ ਰੋਜ਼ਾਨਾ ਉਸ ਦੇ ਲਈ ਲੜਾਂਗੀ। ਦੱਸ ਦੇਈਏ ਕਿ ਕੁਝ ਦਿਨਾਂ ਤੋਂ ਉਨ੍ਹਾਂ ਦੀ ਪੋਲਿੰਗ ਲੋਕਪ੍ਰਿਯਤਾ ਵਿਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ।
ਸੋਮਵਾਰ ਨੂੰ ਜਾਰੀ ਪੋਲ ਰਿਲੀਜ਼ ਮੁਤਾਬਕ ਉਨ੍ਹਾਂ ਦੀ ਲੋਕਪ੍ਰਿਯਤਾ ਸਿਰਫ ਤਿੰਨ ਫ਼ੀਸਦੀ ਰਹਿ ਗਈ। ਕਮਲਾ ਹੈਰਿਸ ਨੇ ਅਗਲੇ ਸਾਲ ਨਵੰਬਰ ਵਿਚ ਹੋਣ ਵਾਲੀ ਰਾਸ਼ਟਰਪਤੀ ਚੋਣ ਦੇ ਲਈ ਇਸ ਸਾਲ ਜਨਵਰੀ ਵਿਚ ਜਦ ਅਪਣੀ ਉਮੀਦਵਾਰੀ ਦਾ ਐਲਾਨ ਕੀਤਾ ਸੀ, ਤਦ ਪ੍ਰਚਾਰ ਮੁਹਿੰਮ ਸ਼ੁਰੂ ਕਰਨ ਤੋਂ ਪਹਿਲਾਂ ਹੀ ਉਨ੍ਹਾਂ ਇਸ ਅਹੁਦੇ ਦੇ ਲਈ ਫਰੰਟ ਰਨਰ ਦੇ ਰੂਪ ਵਿਚ ਦੇਖਿਆ ਜਾ ਰਿਹਾ ਸੀ। ਕਮਲਾ ਹੈਰਿਸ ਨੇ ਅਪਣੇ ਗ੍ਰਹਿ ਨਗਰ ਆਕਲੈਂਡ ਵਿਚ ਸਮਰਥਕਾਂ ਦੀ ਭਾਰੀ ਭੀੜ ਦੇ ਵਿਚ ਚੋਣ ਪ੍ਰਚਾਰ ਦਾ ਆਗਾਜ਼ ਕੀਤਾ ਸੀ।
ਤੁਹਾਨੂੰ ਦੱਸ ਦੇਈਏ ਕਿ ਕਮਲਾ ਹੈਰਿਸ ਨੇ ਰਾਸ਼ਟਰਪਤੀ ਅਹੁਦੇ ਦੀ ਦਾਅਵੇਦਾਰੀ ਦਾ ਇਸ ਸਾਲ ਜਨਵਰੀ ਵਿਚ ਐਲਾਨ ਕਰਨ ਦੇ ਬਾਅਦ ਤੋਂ ਹੁਣ ਤੱਕ 2.3 ਕਰੋੜ ਡਾਲਰ ਜੁਟਾ ਲਏ ਸੀ। ਰਾਸ਼ਟਰਪਤੀ ਚੋਣ ਦੇ ਲਈ ਹੈਰਿਸ ਦੀ ਮੁਹਿੰਮ ਨੇ 2019 ਦੀ ਦੂਜੀ ਤਿਮਾਹੀ ਵਿਚ ਦੋ ਲੱਖ 79 ਹਜ਼ਾਰ ਤੋਂ ਜ਼ਿਆਦਾ ਲੋਕਾਂ ਤੋਂ ਕਰੀਬ 1.2 ਕਰੋੜ ਡਾਲਰ ਜੁਟਾਏ ਹਨ। ਉਨ੍ਹਾਂ ਨੇ ਇਸ ਮੁਹਿੰਮ ਦੇ ਤਹਿਤ 2.3 ਕਰੋੜ ਡਾਲਰ ਇਕੱਠੇ ਕੀਤੇ ਹਨ। ਦੂਜੀ ਤਿਮਾਹੀ ਦੌਰਾਨ ਹੈਰਿਸ ਦੀ ਮੁਹਿੰਮ ਵਿਚ ਲਗਭਗ ਡੇਢ ਲੱਖ ਨਵੇਂ ਲੋਕਾਂ ਨੇ ਯੋਗਦਾਨ ਦਿੱਤਾ। ਹੈਰਿਸ ਨੇ ਅਪਣੀ ਡਿਜੀਟਲ ਪ੍ਰੋਗਰਾਮ ਦੇ ਜ਼ਰੀਏ ਹੀ 70 ਲੱਖ ਡਾਲਰ ਤੋਂ ਜ਼ਿਆਦਾ ਦੀ ਰਕਮ ਜੁਟਾ ਲਈ ਹੈ।