ਭਾਰਤ ਦੀ ਇਸ ਫਿਲਮ ਨੇ ਜਿੱਤਿਆ ਆਸਕਰ ਅਵਾਰਡ 2019

by mediateam

ਲਾਸ ਏਜੰਲਸ , 25 ਫਰਵਰੀ ( NRI MEDIA )

ਦੁਨੀਆਂ ਭਰ ਵਿੱਚ ਮਸ਼ਹੂਰ ਆਸਕਰ ਅਵਾਰਡ 2019 ਵਿੱਚ ਭਾਰਤ ਦੇ ਹੱਥ ਇਕ ਵੱਡੀ ਸਫਲਤਾ ਲੱਗੀ ਹੈ ,ਮਹਾਂਵਾਰੀ ਵਰਗੇ ਵਿਸ਼ੇ ਜਿਸ ਉੱਤੇ ਭਾਰਤ ਵਿੱਚ ਗੱਲ ਕਰਨਾ ਚੰਗਾ ਨਹੀਂ ਸਮਝਿਆ ਜਾਂਦਾ ਉਸ ਉੱਤੇ ਬਣੀ ਡਾਕੂਮੈਂਟਰੀ ਫਿਲਮ " ਪੀਰੀਅਡ ਐਂਡ ਆਫ ਸੰਟੈਂਸ " ਨੂੰ ਬੈਸਟ ਡਾਕੂਮੈਂਟਰੀ ਦਾ ਔਸਕਰ ਅਵਾਰਡ ਮਿਲਿਆ ਹੈ , ਫਿਲਮ ਦੀ ਕਹਾਣੀ ਸਬਜੈਕਟ ਅਤੇ ਸਟਾਰ ਕਾਸਟ ਪੂਰੀ ਤਰ੍ਹਾਂ ਭਾਰਤੀ ਸਨ , 2009 ਵਿੱਚ ਸਲੱਮਡੌਗ ਮਿਲੀਨੇਅਰ ਤੋਂ ਬਾਅਦ ਆਸਕਰ ਜਿੱਤਣ ਵਾਲੀ ਇਹ ਭਾਰਤ ਦੀ ਅਗਲੀ ਫਿਲਮ ਹੈ |


ਇਹ ਡੌਕੂਮੈਂਟਰੀ ਉੱਤਰ ਪ੍ਰਦੇਸ਼ ਦੇ ਹਾਪੁੜ ਵਿੱਚ ਰਹਿਣ ਵਾਲੀਆਂ ਔਰਤਾਂ ਦੇ ਜੀਵਨ ਤੇ ਬਣੀ ਹੋਈ ਹੈ  , ਇਸ ਵਿਚ ਦਿਖਾਇਆ ਗਿਆ ਹੈ ਕਿ ਕਿਵੇਂ ਅੱਜ ਵੀ ਸਾਡੇ ਸਮਾਜ ਵਿੱਚ ਅਤੇ ਦੇਸ਼ ਵਿੱਚ ਮਹਾਂਵਾਰੀ ਵਰਗੇ ਵਿਸ਼ੇ ਤੇ ਗੱਲ ਕਰਨ ਵਿੱਚ ਸ਼ਰਮ ਅਤੇ ਡਰ ਹੈ ,ਮਹਾਂਵਾਰੀ ਵਰਗੇ ਮਹੱਤਵਪੂਰਣ ਵਿਸ਼ਿਆਂ ਬਾਰੇ ਲੋਕਾਂ ਦੀ ਜਾਗਰੂਕਤਾ ਦੀ ਅੱਜ ਵੀ ਘਾਟ ਹੈ ਇਹ ਡੌਕੂਮੈਂਟਰੀ 25 ਮਿੰਟ ਦੀ ਹੈ |

ਦਿੱਲੀ ਤੋਂ ਬਹੁਤ ਦੂਰ ਉੱਤਰ ਪ੍ਰਦੇਸ਼ ਦੇ ਹਾਪੜ ਜ਼ਿਲ੍ਹੇ ਦੇ ਪਿੰਡ ਕਠੀਖੇੜਾ ਨਿਵਾਸੀ ਸਨੇਹ ਨੂੰ ਲੈ ਕੇ ਇਸ ਫਿਲਮ ਨੂੰ ਬਣਾਇਆ ਗਿਆ ਸੀ , 'ਪੀਰੀਅਡ: ਐਂਡ ਆਫ ਸੈਂਟਸ' ਫ਼ਿਲਮ ਪਿਛਲੇ ਦਿਨੀਂ ਆਸਕਰ ਅਵਾਰਡ ਲਈ ਨਮਨੀਤ ਹੋਈ ਸੀ , ਇਹ ਆਸਕਰ ਅਵਾਰਡ ਦੇ ਸ਼ਾਰਟ ਡੌਕੂਮੈਂਟਰੀ ਕੈਟੇਗੇਰੀ ਵਿੱਚ ਦੁਨੀਆ ਭਰ ਦੀਆਂ ਨੌ ਹੋਰ ਸ਼ਾਰਟ ਡੌਕੂਮੈਂਟਰੀਜ਼ ਦੇ ਨਾਲ ਨਮਨੀਤ ਕੀਤਾ ਗਿਆ ਸੀ , ਸਮਾਜ ਵਿੱਚ ਚੰਗਾ ਸੰਦੇਸ਼ ਦਿੰਦੀ ਇਸ ਫਿਲਮ ਨੂੰ ਆਸਕਰ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ |


ਫਿਲਮ ਦੇ ਕਾਰਜਕਾਰੀ ਨਿਰਮਾਤਾ ਗੁਨੀਤ ਮੌਂਗਾ ਹਨ ਉਹ ਇਸ ਸ਼ਾਰਟ ਡੌਕੂਮੈਂਟਰੀ ਨਾਲ ਸੰਬੰਧਿਤ ਇਕੋ ਇਕ ਭਾਰਤੀ ਹਨ , ਇਸ ਨੂੰ ਰਾਇਕਾ ਜ਼ਿਹਤਾਬਚੀ ਦੁਆਰਾ ਨਿਰਦੇਸ਼ਤ ਕੀਤਾ ਗਿਆ ਹੈ , ਆਸਕਰ ਪੁਰਸਕਾਰ ਜਿੱਤਣ ਤੋਂ ਬਾਅਦ, ਗੋਨੇਤ ਮੌਂਗਾ ਬਹੁਤ ਉਤਸਾਹਿਤ ਹਨ , ਉਨ੍ਹਾਂ ਨੇ ਟਵੀਟ ਕੀਤਾ ਹੈ ਕਿ " ਇਸ ਸੰਸਾਰ ਦੀ ਹਰ ਕੁੜੀ ਦੇਵੀ ਹੈ " |