ਭਾਰਤ ਸਰਕਾਰ ਨੇ ਰਿਹਾਅ ਕੀਤੇ 14 ਪਾਕਿਸਤਾਨੀ ਕੈਦੀ

by nripost

ਅੰਮ੍ਰਿਤਸਰ (ਰਾਘਵ): ਭਾਰਤ ਸਰਕਾਰ ਵੱਲੋਂ ਅੱਜ ਇੱਕ ਵਾਰ ਫਿਰ ਦਰਿਆ ਦਿਲੀ ਵਿਖਾਈ ਗਈ, ਜਦੋਂ 14 ਪਾਕਿਸਤਾਨੀ ਕੈਦੀ ਨੂੰ ਰਿਹਾਅ ਕਰ ਦਿੱਤਾ ਗਿਆ। ਇਨ੍ਹਾਂ ਰਿਹਾਅ ਕੀਤੇ ਕੈਦੀਆਂ ਵਿਚੋਂ 8 ਨੂੰ ਗੁਜਰਾਤ ਦੀ ਪੁਲਿਸ ਅਟਾਰੀ ਵਾਘਾ ਸਰਹੱਦ ਲੈ ਕੇ ਪੁੱਜੀ ਸੀ। ਰਿਹਾਅ ਕੀਤੇ ਗਏ ਕੈਦੀਆਂ 'ਚ ਮਛੇਰੇ ਅਤੇ 3 ਸਿਵਲ ਕੈਦੀ ਸਨ। ਇਸ ਮੌਕੇ ਰਿਹਾਅ ਹੋਏ ਗੁਲਾਮ ਮੁਸਤਫ਼ਾ ਨੇ ਦੱਸਿਆ ਕਿ ਮੱਛੀ ਫੜਨ ਲਈ ਆਏ ਸੀ। ਅਸੀਂ ਦਸ ਆਦਮੀ ਸੀ, ਇਕੱਲਾ ਮੈਂ ਪਾਕਿਸਤਾਨ ਵਾਪਿਸ ਜਾ ਰਿਹਾ ਹਾਂ, ਮੈਨੂੰ 10 ਦਿਨ ਦੀ ਸਜ਼ਾ ਹੋਈ ਸੀ। ਉਸ ਨੇ ਦੱਸਿਆ ਕਿ 2022 ਵਿੱਚ ਫੜਿਆ ਗਿਆ ਸੀ ਤੇ 2024 ਵਿੱਚ ਆਪਣੇ ਵਤਨ ਪਾਕਿਸਤਾਨ ਸਿੰਧ ਪ੍ਰਾਂਤ ਜਾ ਰਿਹਾ ਹਾਂ। ਉਸ ਨੇ ਕਿਹਾ ਕਿ ਉਹ 13 ਸਾਲ ਦਾ ਸੀ ਜਦੋਂ ਆਪਣੇ ਸਾਥੀਆਂ ਨਾਲ ਮੱਛੀਆਂ ਫੜਦੇ ਸਰਹੱਦ ਪਾਰ ਆ ਗਿਆ ਸੀ। ਉਸਦੇ ਬਾਕੀ ਸਾਥੀ ਭਾਰਤ ਦੀ ਗੁਜਰਾਤ ਦੀ ਕੱਛ ਜੇਲ ਵਿੱਚ ਬੰਦ ਹਨ।

ਇੱਕ ਹੋਰ ਕੈਦੀ ਅਬਦੁਲਾ ਸ਼ਰਮਿਲੀ ਨੇ ਦੱਸਿਆ ਕਿ ਉਹ ਕਰਾਚੀ 2018 ਗੁਜਾਰਾਤ ਦਰਿਆ ਸਾਈਡ 'ਤੇ ਗੁਜਰਾਤ ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ। ਅਬਦੁਲ ਨੇ ਕਿਹਾ ਕਿ ਅਸੀਂ 9 ਦੇ ਕਰੀਬ ਲੋਕ ਸੀ, ਮੈਂ ਇਕੱਲਾ ਹੀ ਜਾ ਰਿਹਾ ਹਾਂ। ਉਸ ਨੇ ਕਿਹਾ ਕਿ ਉਹ ਸ਼ਾਦੀ ਸ਼ੁਦਾ ਹੈ ਤੇ ਤਿੰਨ ਬੱਚਿਆਂ ਦਾ ਪਿਤਾ ਹੈ। 2018 ਵਿਚ ਫੜਿਆ ਗਿਆ ਸੀ 3 ਸਾਲ ਦੀ ਸਜ਼ਾ ਹੋਈ ਪਰ ਸਾਢੇ 6 ਸਾਲ ਬਾਅਦ ਪਾਕਿਸਤਾਨ ਵਾਪਿਸ ਜਾ ਰਿਹਾ ਹੈ। ਇਸ ਮੌਕੇ ਦੋਵਾਂ ਕੈਦੀਆਂ ਨੇ ਸਰਕਾਰਾਂ ਨੂੰ ਅਪੀਲ ਕੀਤੀ ਕਿ ਜਿਹੜੇ ਮਛੇਰੇ ਭਾਰਤ ਜਾਂ ਪਾਕਿਸਤਾਨਾਂ ਦੀਆਂ ਜੇਲ ਦੇ ਵਿੱਚ ਬੰਦ ਹਨ, ਉਨ੍ਹਾਂ ਨੂੰ ਰਿਹਾਅ ਕੀਤਾ ਜਾਣਾ ਚਾਹੀਦਾ ਹੈ, ਕਿਉਂਕਿ ਉਹ ਆਪਣੀ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ ਪਰ ਹਜੇ ਵੀ ਉਹ ਜੇਲਾਂ ਦੇ ਵਿੱਚ ਬੰਦ ਹਨ।

ਅੰਮ੍ਰਿਤਸਰ ਕੇਂਦਰੀ ਜੇਲ੍ਹ ਦੀ ਪੁਲਿਸ ਵੀ 6 ਪਾਕਿਸਤਾਨੀ ਕੈਦੀਆਂ ਨੂੰ ਲੈ ਕੇ ਅਟਾਰੀ ਵਾਘਾ ਸਰਹੱਦ 'ਤੇ ਪੁੱਜੀ। ਇਨ੍ਹਾਂ ਵਿਚੋਂ ਚਾਰ ਕੈਦੀ ਫਿਰੋਜ਼ਪੁਰ ਦੇ ਪਿੰਡ ਮੱਲਾਂ ਵਾਲੇ ਬਾਰਡਰ ਵਿਖੇ ਫੜੇ ਗਏ ਸਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲੋਂ ਦੋ ਕਿਲੋ ਹੀਰੋਇਨ ਤੇ ਦੋ ਪਿਸਤੌਲਾ ਬਰਾਮਦ ਕੀਤੀਆਂ ਗਈਆਂ ਸਨ। ਇਨ੍ਹਾਂ ਨੂੰ 15 ਸਾਲ ਦੀ ਸਜ਼ਾ ਹੋਈ ਸੀ। ਅੱਜ ਸਜ਼ਾ ਪੂਰੀ ਕਰਕੇ ਆਪਣੇ ਵਤਨ ਪਾਕਿਸਤਾਨ ਜਾ ਰਹੇ ਹਨ। ਇਸ ਇਸ ਮੌਕੇ ਪ੍ਰੋਟੋਕੋਲ ਅਧਿਕਾਰੀ ਅਰੁਣ ਮਾਹਲ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ 14 ਪਾਕਿਸਤਾਨੀ ਕੈਦੀਆਂ ਨੂੰ ਭਾਰਤ ਵੱਲੋਂ ਰਿਹਾ ਕੀਤਾ ਜਾ ਰਿਹਾ ਹੈ। ਜਿਨਾਂ ਵਿੱਚੋਂ ਪੰਜ ਮਛੇਰੇ, ਸਿਵਲ ਕੈਦੀ ਹਨ, ਜਿਨਾਂ ਵਿੱਚੋਂ ਦੋ ਨਾਬਾਲਿਗ ਹਨ। ਉਨ੍ਹਾਂ ਕਿਹਾ ਕਿ ਜਿਹੜੇ ਛੇ ਕੈਦੀ ਹਨ ਉਹ ਪੰਜਾਬ ਦੀ ਜੇਲ ਵਿੱਚ ਬੰਦ ਸਨ, ਜਿਨ੍ਹਾਂ ਵਿੱਚੋਂ ਚਾਰ ਕੈਦੀ ਮੱਲਾਂ ਵਾਲਾ ਫਿਰੋਜ਼ਪੁਰ ਵਿਖੇ ਦੋ ਕਿਲੋ ਹੀਰੋਇਨ ਤੇ ਦੋ ਪਿਸਤੌਲਾਂ ਦੇ ਨਾਲ ਫੜੇ ਗਏ ਸਨ, ਉੱਥੇ ਹੀ ਉਨ੍ਹਾਂ ਕਿਹਾ ਕਿ ਅੱਜ ਇਨ੍ਹਾਂ ਸਾਰਿਆਂ ਨੂੰ ਅਟਾਰੀ ਵਾਘਾ ਸਰਹੱਦ ਰਾਹੀਂ ਪਾਕਿਸਤਾਨ ਭੇਜਿਆ ਜਾ ਰਿਹਾ ਹੈ।