ਭਾਰਤ ਦੀ ਮੁਟਿਆਰਾਂ ਨੇ ਪਾਕਿਸਤਾਨ ਨੂੰ 7 ਵਿਕਟਾਂ ਨਾਲ ਹਰਾਇਆ

by vikramsehajpal

ਮੁੰਬਈ (ਸਾਹਿਬ) - ਮਹਿਲਾ ਟੀ-20 ਏਸ਼ੀਆ ਕੱਪ ਦੇ ਮੈਚ ਵਿੱਚ ਅੱਜ ਭਾਰਤ ਨੇ ਪਾਕਿਸਤਾਨ ਨੂੰ ਸੱਤ ਵਿਕਟਾਂ ਨਾਲ ਹਰਾ ਦਿੱਤਾ ਹੈ। ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ19.2 ਓਵਰਾਂ ਵਿਚ 108 ਦੌੜਾਂ ਬਣਾਈਆਂ ਜਦਕਿ ਭਾਰਤ ਨੇ ਜੇਤੂ ਟੀਚਾ 14.1 ਓਵਰਾਂ ਵਿੱਚ ਤਿੰਨ ਵਿਕਟਾਂ ਦੇ ਨੁਕਸਾਨ ਨਾਲ ਹਾਸਲ ਕਰ ਲਿਆ। ਭਾਰਤ ਨੇ 109 ਦੌੜਾਂ ਦਾ ਪਿੱਛਾ ਕਰਦਿਆਂ ਵਧੀਆ ਸ਼ੁਰੂਆਤ ਕੀਤੀ ਤੇ ਸਲਾਮੀ ਬੱਲੇਬਾਜ਼ਾਂ ਸ਼ੈਫਾਲੀ ਵਰਮਾ ਤੇ ਸਮਰਿਤੀ ਮੰਧਾਨਾ ਨੇ ਕ੍ਰਮਵਾਰ 40 ਤੇ 45 ਦੌੜਾਂ ਬਣਾਈਆਂ।

ਭਾਰਤੀ ਦੀ ਪਹਿਲੀ ਵਿਕਟ 85 ਦੌੜਾਂ ’ਤੇ ਡਿੱਗੀ। ਇਸ ਤੋਂ ਇਲਾਵਾ ਦਿਆਲਨ ਹੇਮਲਤਾ ਨੇ 14 ਦੌੜਾਂ ਦਾ ਯੋਗਦਾਨ ਦਿੱਤਾ। ਇਸ ਤੋਂ ਇਲਾਵਾ ਕਪਤਾਨ ਹਰਮਨਪ੍ਰੀਤ ਕੌਰ ਤੇ ਜੇ. ਰੌਡਰਿਗਜ਼ ਕ੍ਰਮਵਾਰ ਪੰਜ ਤੇ ਤਿੰਨ ਦੌੜਾਂ ਬਣਾ ਕੇ ਨਾਬਾਦ ਰਹੀਆਂ। ਇਸ ਤੋਂ ਪਹਿਲਾਂ ਭਾਰਤੀ ਗੇਂਦਬਾਜ਼ਾਂ ਦੀਪਤੀ ਸ਼ਰਮਾ ਨੇ ਚਾਰ ਓਵਰਾਂ ਵਿਚ 20 ਦੌੜਾਂ ਦੇ ਕੇ ਤਿੰਨ ਵਿਕਟਾਂ ਹਾਸਲ ਕੀਤੀਆਂ ਜਦਕਿ ਰੇਣੂਕਾ ਸਿੰਘ, ਪੂਜਾ ਵਾਸਤਰਾਕਰ ਤੇ ਸ਼ੇਅੰਕਾ ਪਾਟਿਲ ਨੇ ਦੋ ਦੋ ਵਿਕਟਾਂ ਹਾਸਲ ਕੀਤੀਆਂ।